ਪੀਲੀਭੀਤ :- ਸ.ਮਨਜਿੰਦਰ ਸਿੰਘ ਸਿਰਸਾ ਨੂੰ ਪੀਲੀਭੀਤ ‘ਚ ਪੁਲੀਸ ਨੇ ਗ੍ਰਿਫ਼ਤਾਰ ਕਿਤਾ । ਅਕਾਲੀ ਨੇਤਾ ਰਾਜਪਾਲ ਸਿੰਘ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਦੀ ਦਾਦਾਗਿਰੀ ਤਾਂ ਦੇਖੋ, ਪਹਿਲਾਂ ਕਿਸਾਨਾਂ ਨੂੰ ਦਿੱਲੀ ਕਿਸਾਨ ਅੰਦੋਲਨ ‘ਚ ਜਾਣ ਤੋਂ ਤੰਗ-ਪ੍ਰੇਸ਼ਾਨ ਕੀਤਾ। ਜਦੋਂ ਸਿਰਸਾ ਜੀ ਉੱਥੇ ਪਹੁੰਚ ਕੇ ਯੂਪੀ ਦੇ ਕਿਸਾਨਾਂ ਦਾ ਮਸਲਾ ਚੁੱਕਿਆ ਤਾਂ ਸ.ਮਨਜਿੰਦਰ ਸਿੰਘ ਸਿਰਸਾ ਜੀ ਨੂੰ ਹੀ ਪੀਲੀਭੀਤ ‘ਚ ਗ੍ਰਿਫ਼ਤਾਰ ਕਰ ਲਿਆ। ਕਿਸਾਨਾਂ ਦੀ ਆਵਾਜ਼ ਦਬਾਉਣ ਲਈ ਹਕੂਮਤ ਦੇ ਇਸ਼ਾਰੇ ਤੇ ਯੂਪੀ ਪੁਲਿਸ ਦੀ ਧੱਕੇਸ਼ਾਹੀ ਦਾ ਅਸੀਂ ਡਟਵਾਂ ਵਿਰੋਧ ਕਰਦੇ ਹਾਂ।