
ਜਲੰਧਰ : ਬਿਜਲੀ ਵਿਭਾਗ ਦੀ ਲਾਪਰਵਾਹੀ ਕਰਕੇ ਪੀਰ ਬੋਦਲਾ ਬਜਾਰ ਵਿੱਚ ਕਰੰਟ ਲਗਣ ਨਾਲ ਪਿਤਾ ਪੁੱਤਰ ਦੀ ਹੋਈ ਦਰਦਨਾਕ ਮੌਤ ਤੋਂ ਬਾਅਦ SDO ਅਤੇ JE ਨਾਲ ਸੰਬੰਧਿਤ ਬੰਦਿਆ ਵਲੋਂ ਸੋਮਵਾਰ ਵਾਲੇ ਦਿਨ ਪਰਿਵਾਰ ਦੇ ਘਰ ਵਿਚ ਵਿਚ ਜਾ ਕੇ ਔਰਤਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ।। ਪੀੜਤ ਮਾਤਾ ਸਰਲਾ ਦੇਵੀ ਅਤੇ ਓਹਨਾ ਦੀ ਨੂੰਹ ਰੀਨਾ ਅਰੋੜਾ ਨੇ ਕਿਹਾ ਕਿ ਕਲ ਦੁਪਹਿਰ ਕਰੀਬ 12.30 ਵਜੇ ਸਾਡੇ ਘਰ ਛੋਟਾ ਅਲੀ ਮੁਹੱਲਾ ਵਿਚ 2 ਜਣੇ ਆਏ ਜੋ ਕੇ ਆਪਣੇ ਆਪ ਨੂੰ ਬਿਜਲੀ ਬੋਰਡ ਦੇ ਮੁਲਾਜਿਮ ਦਸਦੇ ਸੀ ਆ ਕੇ ਸਾਡੇ ਕਾਗਜ ਤਿਆਰ ਹਨ ਤੁਸੀਂ affidevit ਬਣਾ ਕੇ ਦੇ ਦਿਓ ਤੇ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ। ਤੁਸੀ ਕਰੋਨਾਂ ਚ ਕਿੱਥੇ ਧੱਕੇ ਖਾਂਦੇ ਰਹੋਗੇ ਤੁਹਾਡਾ ਕੁਛ ਨਹੀਂ ਬਣਨਾ ਜੋ ਮਰਜੀ ਕਰਲੋ । ਰੀਨਾ ਅਰੋੜਾ ਨੇ ਜਵਾਬ ਚ ਕਿਹਾ ਕਿ 2-3 ਮਹੀਨੇ ਤੋਂ ਤੁਸੀਂ ਕਿੱਥੇ ਸੀ ਹੁਣ ਕੋਰਟ ਚ ਕੇਸ ਗਿਆ ਤੇ ਤੁਸੀ ਦਬਾਉਣ ਤੇ ਧਮਕਾਉਣ ਆ ਗਏ ਹੋ ਸਾਡਾ ਫੈਂਸਲਾ ਮਾਣਯੋਗ ਅਦਾਲਤ ਜਾ N G O ਹਸਦਾ ਵਸਦਾ ਪੰਜਾਬਅਤੇ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵਾਲੇ ਹੀ ਕਰਨਗੇ । ਪੀੜਤ ਪਰਿਵਾਰ ਨੇ ਮੰਗ ਕੀਤੀ ਕਿ SDO ਅਤੇ J E ਜਾਂਚ ਨੂੰ ਪ੍ਰਭਾਵਿਤ ਕਰਨ ਅਤੇ ਕੇਸ ਨੂੰ ਦਬਾਅ ਬਣਾ ਕੇ ਖਤਮ ਕਰਨਾ ਚਾਹੁੰਦੇ ਹਨ ਇਹਨਾਂ ਦਾ ਤੁਰੰਤ ਤਬਾਦਲਾ ਕੀਤਾ ਜਾਵੇ ।