ਜਲੰਧਰ : ਪੀ.ਐੱਸ.ਈ.ਬੀ ਵਲੋਂ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਦਾ ਆਯੋਜਨ
ਰੂਪਨਗਰ ਵਿੱਚ ਕੀਤਾ ਗਿਆ। ਜਿਸ ਵਿੱਚ 2566 ਆਈ.ਵੀ. ਵਰਲਡ ਸਕੂਲ ਨੇ ਪਹਿਲਾ
ਸਥਾਨ ਹਾਸਲ ਕੀਤਾ। ਇਸ ਮੈਚ ਵਿੱਚ ਅੰਡਰ-17 ਵਰਗ ਵਿੱਚ ਸਕੂਲ ਦੇ ਹੋਣਹਾਰ
ਵਿਦਿਆਰਥੀਆਂ ਸੁਖਮਨਦੀਪ ਸਿੰਘ, ਰੋਹਨ ਰੋਹਿਲਾ ਅਤੇ ਪ੍ਰਭਪ੍ਰਤੀਕ ਸਿੰਘ
ਨੇ ਹਿੱਸਾ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਜ਼ਿਲ੍ਹੇ ਵਿੱਚੋਂ
ਪਹਿਲਾ ਸਥਾਨ ਹਾਸਲ ਕੀਤਾ।ਸੁਖਮਨਦੀਪ ਸਿੰਘ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ
ਦੇਖਦਿਆਂ ਉਸਨੂੰ ਮੈਨ ਆਫ਼ੳਮਪ; ਦੀ ਮੈਚ ਘੋਸ਼ਿਤ ਕੀਤਾ ਗਿਆ।ਸਕੂਲ ਦੀ
ਪ੍ਰਿੰਸੀਪਲ ਸ਼੍ਰੀਮਤੀ ਐੱਸ.ਚੌਹਾਨ ਜੀ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ
ਜਿੱਤ ਉੱਤੇ ਸਪੋਰਟਸ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ
ਦਿੱਤੀ।ਵਿਦਿਆਰਥੀਆਂ ਦੀ ਹੌਂਸਲਾ ਅਫ਼ੳਮਪ; ਜ਼ਾਈ ਕਰਦਿਆਂ ਉਹਨਾਂ ਕਿਹਾ ਕਿ
ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਨਾਲ਼ ਵਿਦਿਆਰਥੀਆਂ ਅੰਦਰ ਆਤਮ
ਵਿਸ਼ਵਾਸ ਦਾ ਵਾਧਾ ਹੁੰਦਾ ਹੈ ਅਤੇ ਜੀਵਨ ਵਿੱਚ ਹੋਰ ਅੱਗੇ ਵਧਣ ਦੀ ਪ੍ਰੇਰਨਾ
ਮਿਲਦੀ ਹੈ।