ਜਲੰਧਰ :ਲਾਇਲਪੁਰ ਖਾਲਸਾ ਕਾਲਜ ਫ਼ਾਰ ਵਿਮੈਨ, ਜਲੰਧਰ ਦੇ ਪੀ.ਜੀ.ਵਿਭਾਗ ਆਫ਼ ਫੈਸ਼ਨ ਡਿਜ਼ਾਨਿੰਗ ਦੁਆਰਾ ਇੱਕ ਵਿਦਿੱਅਕ
ਯਾਤਰਾ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਲੁਧਿਆਣਾ ਸਥਿਤ ਵੱਖ-ਵੱਖ ਉਦਯੋਗਾਂ ਦਾ ਦੌਰਾ
ਕੀਤਾ। ਇਸ ਦੋਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਸਾਰੀਆਂ ਤਕਨੀਕੀ ਸੰਕਲਪਾ ਜਿਵੇਂ ਕਿ ਵਪਾਰਕ, ਉਦਪਾਦਨ,
ਡਿਜ਼ਾਈਨ ਵਿਕਾਸ ਦੀ ਸਮਝ ਪ੍ਰਾਪਤ ਕਰਨਾ ਸੀ। ਕਾਰੀਗਰੀ, ਪ੍ਰਬੰਧਨ ਅਤੇ ਮਾਰਕੀਟਿੰਗ ਤਕਨੀਕੀ ਮਾਹਿਰਾ ਅਤੇ
ਗਾਇਡਾ ਨੇ ਵਿਦਿਆਰਥੀਆਂ ਨੂੰ ਵੱਖ ਵੱਖ ਯੂਨਿਟਾਂ ਦੁਆਰਾ ਬੁਣਾਈ, ਪ੍ਰਿਟਿੰਗ, ਕਟਿੰਗ ਫੈਬਰਿਕ ਦੀ
ਗੁਣਵੱਤਾ ਦੀ ਜਾਂਚ, ਸਿਲਾਈ ਅਤੇ ਫ਼ਿਨਿਸ਼ਿੰਗ ਆਦਿ ਦਾ ਦੌਰਾ ਕੀਤਾ। ਇਹ ਵਿਦਿਆਰਥੀਆਂ ਲਈ ਇਕ ਕੀਮਤੀ ਅਨੁਭਵ
ਸੀ।