ਜਲੰਧਰ : ਵਿਸ਼ਵ ਦੀ ਪੰਜਵੀ ਸਭ ਤੋਂ ਵੱਡੀ ਤੇਲ ਕੰਪਨੀ ਲਿੰਡੇ ਪੀ.ਐਲ.ਸੀ. ਮਲੇਸ਼ੀਆਂ ਵਿਖੇ ਉਪਰੇਸ਼ਨਲ
ਮੈਨੇਜਰ ਦੇ ਤੌਰ ਤੇ ਕੰਮ ਕਰ ਰਹੇ ਮੇਹਰ ਚੰਦ ਪੋਲੀਟੈਕਨਿਕ ਦੇ ਪੁਰਾਣੇ ਵਿਦਿਆਰਥੀ ਸ੍ਰੀ ਹਰਸਚਿਨ
ਕੁਮਾਰ ਅੱਜ ਕੈਂਪਸ ਪੁੱਜੇ। ਉਹਨਾਂ ਦਾ ਸੁਆਗਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਟਾਫ ਨੇ
ਫੁੱਲਾਂ ਦੇ ਗੁਲਦਸਤੇ ਨਾਲ ਕੀਤਾ।ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਹਰਸਚਿਨ ਦੀ ਜਾਣ ਪਛਾਣ ਵਿਦਿਆਰਥੀਆਂ
ਨਾਲ ਕਰਾਈ। ਸ੍ਰੀ ਹਰਸਚਿਨ ਕੁਮਾਰ ਵਿਦਿਆਰਥੀਆਂ ਨਾਲ ਰੁਬਰੂ ਹੋਏ ਤੇ ਮੇਹਰ ਚੰਦ ਪੋਲੀਟੈਕਨਿਕ ਤੋਂ
ਚੱਲ ਕੇ ਸਫਲਤਾ ਦੇ ਸ਼ਿਖਰ ਦੀ ਕਹਾਣੀ ਦੱਸੀ। ਉਹਨਾਂ ਦੱਸਿਆ ਕਿ ਡਿਪਲੋਮਾ ਕਰਨ ਤੇ ਬਾਅਦ ਉਹਨਾਂ ਨੇ
ਗੁਰੂ ਨਾਨਕ ਇੰਜੀ. ਕਾਲਜ ਲੁਧਿਆਣਾ ਤੋਂ ਬੀ.ਟੈਕ. ਕੀਤਾ, ਫਿਰ ਆਈ.ਆਈ.ਟੀ. ਖੜਕਪੁਰ ਤੋਂ
ਐਮ.ਐਸ. ਕੀਤੀ। ਇਸ ਉਪਰੰਤ ਐਮ.ਆਈ.ਟੀ. ਯੂ.ਐਸ.ਏ. ਤੋਂ ਡਾਟਾ ਸਾਇੰਸਸ ਦੀ ਉੱਚ ਪੜਾਈ
ਕੀਤੀ। ਉਹਨਾਂ ਸਫਲਤਾ ਦਾ ਗੁਰਮੰਤਰ ਦੱਸਦੇ ਹੋਏ ਕਿਹਾ ਕਿ ਆਪਣੇ ਆਪ ਦੇ ਵਿਸ਼ਵਾਸ਼ ਰੱਖੋ ਤੋਂ
ਆਪਣੇ ਅਧਿਆਪਕ ਦੀ ਕਦਰ ਕਰੋ। ਮਨ ਵਿੱਚ ਕੋਈ ਵੀ ਟੀਚਾ ਧਾਰ ਲਵੋ ਤੇ ਉਸ ਰਾਹ ਦੇ ਚੱਲਦੇ ਚਲੋ।
ਤੁਹਾਨੂੰ ਸਫਲਤਾ ਜਰੂਰ ਮਿਲੇਗੀ, ਉਹਨਾਂ ਕਿਹਾ ਕਿ ਉਹ ਮੇਹਰ ਚੰਦ ਪੋਲੀਟੈਕਨਿਕ ਦੀ ਮਜਬੂਤ ਫਾੳਡੇਸ਼ਨ
ਨੂੰ ਆਪਣੀ ਸਫਲਤਾ ਦਾ ਰਾਜ ਮੰਨਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਉਹਨਾਂ ਨੂੰ ਸਮਰਿਤੀ
ਚਿੰਨ ਭੇਂਟ ਕੀਤਾ ਤੇ ਕੈਂਪਸ ਦਾ ਦੌਰਾ ਕਰਵਾਇਆ।ਇਸ ਮੋਕੇ ਸ੍ਰੀਮਤੀ ਰਿਚਾ ਅਰੋੜਾ, ਸ੍ਰੀ ਗੋਰਵ
ਸ਼ਰਮਾ, ਸ੍ਰੀ ਪ੍ਰਭੂਦਿਆਲ, ਸ੍ਰੀ ਰੋਹਿਤ ਕੁਮਾਰ, ਸ੍ਰੀ ਅਮਿਤ ਸ਼ਰਮਾ ਤੇ ਸ੍ਰੀ ਸ਼ੁਸ਼ਾਂਤ ਸ਼ਰਮਾ ਹਾਜਿਰ ਸਨ।