ਜਲੰਧਰ 28 ਸਤੰਬਰ 2020
ਡਿਪਟੀ ਕਮਿਸ਼ਨਰ ਪੁਲਿਸ ਜਲੰਧਰ  ਬਲਕਾਰ ਸਿੰਘ ਵਲੋਂ ਜਾਬਤਾ ਫੌਜ਼ਦਾਰੀ ਸੰਘਤਾ ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੁਲਿਸ ਕਮਿਸ਼ਨਰੇਟ ,ਜਲੰਧਰ ਅਧੀਨ ਆਉਂਦੇ ਇਲਾਕੇ ਵਿੱਚ ਝੋਨੇ ਦੀ ਕਟਾਈ ਲਈ ਕੰਬਾਈ ਮਾਲਕਾਂ/ਕੰਬਾਈਨ ਓਪਰੇਟਰਾਂ ਵਲੋਂ ਕੰਬਾਈਨਾਂ ਵਿੱਚ ਸੁਪਰ ਸਟਰਾਅ ਮੇਨੈਜਮੈਂਟ ਸਿਸਟਮ (Super SMS) ਲਗਾਏ ਬਿਨਾਂ ਝੋਨੇ ਦੀ ਫਸਲ ਕੱਟਣ ਅਤੇ ਸ਼ਾਮ 7 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਫਸਲ ਕੱਟਣ ਅਤੇ ਫਸਲ ਦੀ ਨਾੜ/ਰਹਿੰਦ-ਖੂੰਹਦ ਨੂੰ ਅੱਗ ਲਗਾਉਣ ‘ਤੇ ਪਾਬੰਦੀ ਲਗਾ ਗਈ ਹੈ। ਇਹ ਹੁਕਮ 29.09.2020 ਤੋਂ 28.11.2020 ਤੱਕ ਲਾਗੂ ਰਹਿਣਗੇ।