ਜਲੰਧਰ :- ਅੱਜ ਕਾਂਗਰਸ ਪਾਰਟੀ ਦੇ ਹੁਕਮ ਅਨੁਸਾਰ ਖੇਤੀਬਾੜੀ ਆਰਡੀਨੈਂਸਾ ਦੇ
ਵਿਰੋਧ ਵਿੱਚ ਪੂਡਾ ਗਰਾਉਂਡ ਸਾਹਮਣੇ ਡੀ. ਸੀ ਦਫਤਰ ਮਹਿਲਾ ਕਾਂਗਰਸ
ਅਤੇ ਜਿਲਾ ਕਾਂਗਰਸ ਕਮੇਟੀ ਵੱਲੋ ਧਰਨਾ ਲਗਾਇਆ ਤੇ ਪੁੱਤਲਾ ਫੂਕਿਆ
ਅਤੇ ਜਿਲਾ ਮਹਿਲਾ ਕਾਂਗਰਸ ਵੱਲੋ ਜਲੰਧਰ ਦੇ ਏ. ਡੀ. ਸੀ ਸਹਿਬ  ਨੂੰ
ਰਾਸ਼ਟਰਪਤੀ ਦੇ ਨਾਮ ਇਹ ਬਿੱਲ ਵਾਪਿਸ ਲੈਣ ਲਈ ਮੰਗ ਪੱਤਰ ਦਿੱਤਾ।
ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਜਿਲਾਂ ਮਹਿਲਾ ਕਾਂਗਰਸ ਪ੍ਰਧਾਨ,
ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਖੇਤੀਬਾੜੀ ਆਰਡੀਨੈੱਸਾ
ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਲਿਖਿਆ ਕਿ ਜੋ ਖੇਤੀਬਾੜੀ
ਆਰਡੀਨੈਂਸਾ ਪਾਸ ਕੀਤੀ ਹਨ ਇਹ ਕਿਸਾਨ ਵਿਰੋਧੀ ਹਨ ਇਸ ਨਾਲ
ਪੇਂਡੂ ਜੀਵਨ ਬਰਬਾਦ ਹੋਣ ਦੇ ਨਾਲ ਨਾਲ ਪਹਿਲਾ ਹੀ ਮੁਸੀਬਤ ਵਿੱਚ
ਡੁੱਬੀ ਕਿਸਾਨੀ ਕੰਗਾਲ ਹੋ ਜਾਵੇਗੀ ਅਤੇ 5 ਏਕੜ ਤੋ ਘੱਟ ਜਮੀਨ ਵਾਲੇ
ਕਿਸਾਨਾ ਦਾ ਤਾ ਬਹੁੱਤ ਨੁਕਸਾਨ ਹੋਵੇਗਾ। ਮੌਦੀ ਸਰਕਾਰ ਦੀ ਇਨ੍ਹਾਂ
ਖੇਤੀਬਾੜੀ ਆਰਡੀਨੈਂਸਾ ਰਾਹੀ ਕਿਸਾਨੀ ਨੂੰ ਵੰਡੇ ਉਦਯੋਗਪਤੀਆ ਦੇ
ਹੱਥਾ ਵਿੱਚ ਗਿਰਵੀ ਰੱਖਣ ਦੀ ਚਾਲ ਹੈ ਇਸ ਨਾਲ ਦੇਸ਼ ਅੰਦਰ ਗਰੀਬੀ
ਅਤੇ ਬੇਰੁਜਗਾਰੀ ਹੋਰ ਵਧੇਗੀ।

ਇਸ ਮੌਕੇ :- ਆਸ਼ਾ, ਸੁਰਜੀਤ ਕੌਰ, ਮਹਿੰਦਰ ਕੌਰ, ਗੁਰਮੀਤ ਜੱਸੀ,
ਕੰਚਨ ਠਾਕੁਰ, ਨਵਪ੍ਰੀਆ, ਮਮਤਾ ਸਾਹਨੀ, ਨਿਰਦੋਸ਼, ਨਿਰਮਲਾ ਮਿੱਟੂ ,
ਸੀਮਾ, ਰਜਨੀ, ਸੋਨੀਆ ਆਦਿ ਕਈ ਹੋਰ ਮਹਿਲਾ ਕਾਂਗਰਸ ਵਰਕਰ ਮੌਜੂਦ ਸੀ।