ਫਗਵਾੜਾ (ਸ਼ਿਵ ਕੋੜਾ) ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਸਰਬੋਤਮ ਮਹਿੰਗਾਈ ਦੇ ਵਿਰੁੱਧ ਸਖ਼ਤ ਵਿਰੋਧ ਦਰਜ ਕਰਨ ਲਈ 13 ਜੁਲਾਈ ਦਿਨ  ਮੰਗਲਵਾਰ ਸਮਾਂ 10:00 ਵਜੇ ਸਵੇਰੇ ਰੈਸਟ ਹਾਉਸ ਫਗਵਾੜਾ, (ਨਜਦੀਕ ਕਮੇਟੀ ਘਰ) ਤੋਂ ਸਾਇਕਲ ਯਾਤਰਾ ਦਾ ਆਯੋਜਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਵਿਧਾਇਕ ਫਗਵਾੜਾ  ਦੀ ਅਗੁਵਾਈ ਹੇਠ ਕੀਤਾ ਗਿਆ ਹੈ, ਜਿਸ ਵਿਚ ਆਪ ਜੀ ਨੂੰ ਧਾਲੀਵਾਲ ਜੀ ਦੇ ਨਾਲ ਇਸ ਯਾਤਰਾ ਵਿਚ ਸ਼ਾਮਲ ਹੋਣ ਲਈ  ਬੇਨਤੀ ਕੀਤੀ ਜਾਂਦੀ ਹੈ।