ਫਗਵਾੜਾ 2 ਜੁਲਾਈ (ਸ਼ਿਵ ਕੋੜਾ) ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰ. ਜੋਗਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਕਾਂਗਰਸੀ ਆਗੂਆਂ ਵਲੋਂ ਮੋਦੀ ਸਰਕਾਰ ਦੁਆਰਾ ਦਿਨ ਪ੍ਰਤੀ ਦਿਨ ਪੈਟਰੋਲ, ਡੀਜਲ ਤੇ ਰਸੋਈ ਗੈਸ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਵਿਰੋਧ ‘ਚ ਗੱਡਾ ਚਲਾ ਕੇ ਰੋਸ ਪ੍ਰਗਟਾਇਆ । ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦਾ ਮੁੱਖ ਮਕਸਦ ਆਰਥਿਕ ਤਰੱਕੀ ਨੂੰ ਰੋਕ ਕੇ ਲੋਕਾਂ ਨੂੰ ਮੱਧ ਕਾਲ ਦੇ ਸਮੇਂ ਵਿਚ ਲਿਆ ਕੇ ਉਨਾਂ ਦਾ ਲੱਕ ਤੋੜਨਾ ਹੈ। ਉਹਨਾਂ ਕਿਹਾ ਕਿ ਪੈਟਰੋਲੀਅਮ ਪਦਾਰਥਾਂ ਵਿਚ ਕੀਤਾ ਜਾ ਰਿਹਾ ਬੇਤਹਾਸ਼ਾ ਵਾਧਾ ਆਮ ਆਦਮੀ ਦੀ ਜੇਬ ’ਤੇ ਵਾਧੂ ਭਾਰ ਹੈ ਜੋ ਮੋਦੀ ਸਰਕਾਰ ਲਈ ਬਹੁਤ ਸ਼ਰਮਨਾਕ ਹੈ। ਮੋਦੀ ਸਰਕਾਰ ਕੋਵਿਡ-19 ਮਹਾਮਾਰੀ ‘ਚ ਪੈਟਰੋਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਕਾਬੂ ਕਰਨ ਜਾਂ ਘੱਟ ਕਰਨ ਦੀ ਬਜਾਏ ਆਪਣੀਆਂ ਚਹੇਤੀਆਂ ਪੈਟਰੋਲੀਅਮ ਕੰਪਨੀਆਂ ਨੂੰ ਲਾਭ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਪੈਟਰੋਲ ਪਦਾਰਥਾਂ ਵਿਚ ਵਾਧਾ ਹੋਣ ਨਾਲ ਜਰੂਰੀ ਚੀਜਾਂ ਦੀਆਂ ਕੀਮਤਾਂ ਦਾ ਮੁੱਲ ਮਹਿੰਗਾ ਹੁੰਦਾ ਹੈ ਜੋ ਆਮ ਆਦਮੀ ਦੀ ਜੇਬ ਤੇ ਡਾਕਾ ਮਾਰਨ ਵਾਲੀ ਗੱਲ ਹੈ। ਚੇਅਰਮੈਨ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਮੋਦੀ ਸਰਕਾਰ ਦੇ ਇਸ ਨਾਦਰਸ਼ਾਹੀ ਫਰਮਾਨ ਦਾ ਡਟ ਕੇ ਵਿਰੋਧ ਕਰਦੀ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਵਧੀਆਂ ਕੀਮਤਾਂ ਨੂੰ ਵਾਪਿਸ ਕਰਵਾਇਆ ਜਾ ਸਕੇ ਕਿਉਂਕਿ ਜੇਕਰ ਇਹੀ ਚੰਗੇ ਦਿਨ ਹਨ ਤਾਂ ਫਿਰ ਇਸ ਤੋਂ ਮਾੜੀ ਸਥਿਤੀ ਦੀ ਕਲਪਨਾ ਕਰਕੇ ਹੀ ਰੌਂਗਟੇ ਖੜੇ ਹੁੰਦੇ ਹਨ। ਇਸ ਮੌਕੇ ਜ਼ਿਲਾ ਕੋਆਰਡੀਨੇਟਰ ਦਲਜੀਤ ਰਾਜੂ ਦਰਵੇਸ਼ ਪਿੰਡ ਅਤੇ ਯੂਥ ਕਾਂਗਰਸ ਆਗੂ ਹਰਜੀ ਮਾਨ ਵਲੋਂ ਵੀ ਲੋਕਾਂ ਦੀਆਂ ਜੇਬਾਂ ’ਤੇ ਵਾਧੂ ਬੋਝ ਪਾਉਣ ਲਈ ਕੇਂਦਰ ਸਰਕਾਰ ਦੀ ਸਖੇਤ ਨਖੇਦੀ ਕੀਤੀ ਗਈ। ਦਲਜੀਤ ਰਾਜੂ ਨੇ ਕਿਹਾ ਕਿ ਕਾਂਗਰਸ ਪਾਰਟੀ ਕੇਂਦਰੀ ਸਰਕਾਰ ਦੀ ਇਸ ਕਾਰਵਾਈ ਦਾ ਪੂਰੇ ਜੋਰਾਂ-ਸ਼ੋਰਾਂ ਨਾਲ ਵਿਰੋਧ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸੀ ਆਗੂ ਅਵਤਾਰ ਸਿੰਘ ਪੰਡਵਾ, ਵਰੁਣ ਬੰਗੜ, ਪ੍ਰੀਤਮ ਸਿੰਘ ਨਰੂੜ, ਸੰਤੋਖ ਸਿੰਘ, ਬਲਵਿੰਦਰ ਸਿੰਘ ਬਿੰਦਾ ਸਰਪੰਚ, ਗੁਰਪ੍ਰੀਤ ਕੌਰ, ਮਨਜੋਤ ਸਿੰਗਲਾ, ਵਿਕਾਸ ਨਾਰੰਗ, ਰਾਮ ਆਸਰਾ, ਸਾਧੂ ਰਾਮ ਪੀਪਾਰੰਗੀ, ਦੀਪ ਸਿੰਘ ਹਰਦਾਰਪੁਰ, ਸੀਮਾ ਰਾਣੀ, ਸਤੀਸ਼ ਸਲਹੋਤਰਾ, ਧਰਮਵੀਰ ਸੇਠੀ, ਸਤਪਾਲ ਮੱਟੂ, ਲਖਬੀਰ ਸਿੰਘ ਬੇਬੀ, ਇੰਦਰਜੀਤ ਸਿੰਘ, ਨਰਿੰਦਰ ਸਿੰਘ ਪਰਮਾਰ, ਮਨਦੀਪ ਸਿੰਘ, ਰਾਜ ਕੁਮਾਰ, ਕੈਪਟਨ ਹਰਵਿੰਦਰ ਸਿੰਘ, ਸੁਮਿਤ ਕੁਮਾਰ, ਰੇਸ਼ਮ ਸਿੰਘ ਨੰਬਰਦਾਰ, ਨਿਰਮਾਲ ਕੁਮਾਰ, ਗੋਪੀ ਬੇਦੀ, ਹਰਜੀਤ ਸਿੰਘ ਸਰਪੰਚ , ਜੈ ਰਾਮ ਕਾਲਾ ਸਰਪੰਚ, ਨਿੱਕਾ ਸਾਹਨੀ, ਰਾਕੇਸ ਕੁਮਾਰ ਸਰਪੰਚ ਚੱਕ ਪ੍ਰੇਮਾ, ਕੇ.ਕੇ. ਸ਼ਰਮਾ, ਵਿਨੋਦ ਕੁਮਾਰ, ਕੁਲਵਿੰਦਰ ਚੱਠਾ, ਟਾਰਜਨ, ਬਲਬੀਰ ਨੰਬਰਦਾਰ, ਹੁਕਮ ਸਿੰਘ, ਤਰਸੇਮ ਲਾਲ, ਬਲਜੀਤ ਸਿੰਘ ਲਵਲੀ, ਟੀਨੂੰ ਭਗਤਪੁਰਾ, ਸੁਭਾਸ਼ ਕਵਾਤਰਾ, ਰਕੇਸ ਘਈ, ਅਰੁਣ ਘਈ, ਜੋਗਿੰਦਰਪਾਲ, ਮਨਜੀਤ ਹਦੀਆਬਾਦ, ਵਿਨੋਦ ਕੁਮਾਰ, ਕੁਲਦੀਪ ਅਤੇ ਕਮਲਜੀਤ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਤੇ ਵਰਕਰ ਹਾਜਰ ਸਨ।