ਜਲੰਧਰ (28-09-2021) : ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ ਮੰਗਲਵਾਰ ਨੂੰ ਪਲਸ ਪੋਲੀਓ ਟੀਮਾਂ ਵੱਲੋਂ 0 ਤੋਂ
5 ਸਾਲ ਤੱਕ ਦੇ 37363 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ
ਵਲੋਂ ਮੁਹਿੰਮ ਦੇ ਤੀਜੇ ਦਿਨ ਦੀ ਗਤੀਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੋਲਿਓ ਟੀਮਾਂ ਦੁਆਰਾ 71295 ਘਰਾਂ ਨੂੰ ਕਵਰ
ਕਰਦਿਆਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਪੇਂਡੂ ਖੇਤਰ ਦੇ 11165 ਬੱਚਿਆਂ ਅਤੇ ਸ਼ਹਿਰੀ ਖੇਤਰ ਦੇ 60130 ਬੱਚਿਆਂ ਨੂੰ ਪੋਲੀਓ
ਰੋਧਕ ਬੂੰਦਾ ਪਿਲਾਈਆਂ ਗਈਆਂ। ਤੀਜੇ ਦਿਨ ਕੁਲ 37363 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ।

ਸਿਵਲ ਸਰਜਨ ਡਾ. ਬਲਵੰਤ ਸਿੰਘ ਵੱਲੋਂ ਦੱਸਿਆਂ ਕਿ ਜਲੰਧਰ ਜਿਲ੍ਹੇ ਵਿੱਚ ਪਲਸ ਪੋਲੀਓ ਮਾਈਗ੍ਰੇਟਰੀ ਮੁਹਿੰਮ ਤਹਿਤ 131761
ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਉਣ ਦਾ ਟੀਚਾ ਰੱਖਿਆ ਗਿਆ ਸੀ। ਪੋਲੀਓ ਟੀਮਾਂ ਵੱਲੋਂ ਤਿੰਨ ਦਿਨਾਂ ਵਿੱਚ ਕੁਲ 296028 ਘਰਾਂ ਨੂੰ
ਕਵਰ ਕਰਦੇ ਹੋਏ 131846 ਬੱਚਿਆਂ ਨੂੰ ਬੂੰਦਾ ਪਿਲਾ ਕੇ ਨਿਰਧਾਰਿਤ ਟੀਚੇ ਪੂਰਾ ਕੀਤਾ ਗਿਆ । ਸਿਵਲ ਸਰਜਨ ਵੱਲੋਂ ਸਿਹਤ
ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜੇਕਰ ਮੁਹਿੰਮ ਦੌਰਾਨ ਕੋਈ ਬੱਚੇ ਕਿਸੇ ਕਾਰਨ ਪੋਲੀਓ ਰੋਧਕ ਬੂੰਦਾ ਪੀਣ ਤੋਂ ਵਾਂਝੇ ਰਹਿ
ਗਏ ਹਨ ਉਨ੍ਹਾਂ ਨਾਲ ਸੰਪਰਕ ਸਥਾਪਿਤ ਕਰਕੇ ਪੋਲੀਓ ਰੋਧਕ ਬੂੰਦਾਂ ਪਿਲਾਈਆਂ ਜਾਣ