ਜਲੰਧਰ : ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਪੋਸਟਮੈਟ੍ਰਿਕ
ਸਕਾਲਰਸ਼ਿਪ ਸਕੀਮ ਦੀ ਗ੍ਰਾਂਟ ਜਾਰੀ ਨਾ ਹੋਣ ਕਰਕੇ ਕਾਲਜ ਚਲਾੁੳਣਾ ਮੁਸ਼ਕਿਲ ਹੋ ਗਿਆ ਹੈ। ਉਹਨਾਂ
ਦੱਸਿਆ ਕਿ ਸਰਕਾਰ ਵੱਲ ਇਸ ਵੇਲੇ 3.42 ਕਰੋੜ ਰੁਪਏ ਬਕਾਇਆ ਹਨ। 2014-15 ਦੇ 25 ਲੱਖ ਰੁਪਏ, 2015-
16 ਦੇ 91 ਲੱਖ ਰੁਪਏ ,2016-17 ਦੇ 7 ਲੱਖ ਰੁਪਏ, 2017-18 ਦੇ 96 ਲੱਖ ਰੁਪਏ ਅਤੇ 2018-19 ਦੇ
124 ਲੱਖ ਰੁਪਏ ਬਕਾਇਆ ਹਨ। ਇਸ ਨਾਲ ਸਟੂਡੈਂਟ ਵਲਫੇਅਰ ਅਤੇ ਕਾਲਜ ਡਿਵੈਲਮੈਂਟ ਦੇ ਕੰਮ ਠੱਪ ਹੋ
ਗਏ ਹਨ। ਸਟਾਫ ਨੂੰ ਤਨਖਾਹਾਂ ਦੇਣਾ ਮੁਸ਼ਕਿਲ ਹੋਗਿਆ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਕਾਲਜਾਂ
ਦੇ ਪ੍ਰਿੰਸੀਪਲਾਂ ਇੱਕਠੇ ਹੋ ਕੇ ਡੀ.ਸੀ. ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੂੰ ਵੀ ਮਿਲੇ ਸਨ ਪਰ ਅਜੇ ਤੱਕ ਇਸ
ਸਮੱਸਿਆ ਦਾ ਹੱਲ ਨਹੀਂ ਨਿਕਲਿਆ।ਇਸ ਵਕਤ ਪੰਜਾਬ ਵਿੱਚ ਹਾਇਰ ਐਜੂਕੇਸ਼ਨ ਦਾ ਫੇਜ਼ ਬਹੁਤ ਹੀ ਮੁਸ਼ਕਿਲ
ਦੌਰ ਤੋਂ ਗੁਜਰ ਰਿਹਾ ਹੈ। ਕਾਲਜ ਦੂਹਰੀ ਚੱਕੀ ਵਿੱਚ ਪਿਸ ਰਹੇ ਹਨ। ਇਕ ਪਾਸੇ ਤਾਂ ਵਿਦਿਆਰਥੀਆਂ ਵਿੱਚ
ਬਾਹਰ ਜਾਣ ਦਾ ਰੁਝਾਨ ਹੋਣ ਕਰਕੇ ਕਾਲਜ਼ਾਂ ਵਿੱਚ ਐਡਮਿਸ਼ਨ ਘੱਟ ਰਹੀ ਹੈ ਤੇ ਦੂਜੇ ਪਾਸੇ ਪੋਸਟਮੈਟ੍ਰਿਕ
ਸਕਾਲਰਸ਼ਿਪ ਸਕੀਮ ਅਧੀਨ ਗ੍ਰਾਂਟ ਜਾਰੀ ਨਾ ਹੋਣ ਕਰਕੇ ਕਾਲਜਾਂ ਦੀ ਰੀਡ ਦੀ ਹੱਡੀ ਟੁੱਟ ਗਈ ਹੈ। ਪ੍ਰਿੰਸੀਪਲ ਸਾਹਿਬ
ਨੇ ਉਚ ਅਧਿਕਾਰੀਆਂ ਨੂੰ ਇਸ ਸਬੰਧੀ ਛੇਤੀ ਤੋਂ ਛੇਤੀ ਫੈਸਲਾ ਲਈ ਗੁਜਾਰਿਸ਼ ਕੀਤੀ ਤਾਂ ਜੋ ਕਾਲਜਾਂ ਨੂੰ ਬੰਦ ਹੋਣ ਤੋਂ ਬਚਾਇਆ ਜਾ ਸਕੇ।