ਫਗਵਾੜਾ 20 ਅਗਸਤ (ਸ਼ਿਵ ਕੋੜਾ) ਪ੍ਰਜਾਪਤੀ ਬੋਰਡ ਪੰਜਾਬ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਨਿੱਝਰ ਅਤੇ ਭਾਰਤੀਅ ਪ੍ਰਜਾਪਤੀ ਹੀਰੋ ਆਰਗਨਾਈਜੇਸ਼ਨ ਦੇ ਅਹੁਦੇਦਾਰਾਂ ਵਲੋਂ ਸਾਂਝੇ ਤੌਰ ਤੇ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਪ੍ਰਜਾਪਤੀ ਪਰਿਵਾਰਾਂ ਨੂੰ ਇਕ ਮੰਚ ਤੇ ਲਿਆ ਕੇ ਇਕਜੁਟ ਕਰਨ ਸਬੰਧੀ ਵਿਚਾਰਾਂ ਕੀਤੀਆਂ ਅਤੇ ਰਣਨੀਤੀ ਬਣਾਈ ਗਈ। ਮੀਟਿੰਗ ਦੌਰਾਨ ਉਹਨਾਂ ਪ੍ਰਜਾਪਤੀ ਪਰਿਵਾਰਾਂ ਦੀਆਂ ਸਮੱਸਿਆਵਾਂ ਨੂੰ ਨੋਟ ਕੀਤਾ ਗਿਆ ਜੋ ਅੱਜ ਵੀ ਮਿੱਟੀ ਦੇ ਭਾਂਡੇ ਬਨਾਉਣ ਦਾ ਕੰਮ ਕਰਦੇ ਹਨ ਅਤੇ ਕਾਫੀ ਆਰਥਕ ਤੰਗੀ ਵਿਚ ਜੀਵਨ ਵਤੀਤ ਕਰ ਰਹੇ ਹਨ। ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਗੁਰਮੁਖ ਸਿੰਘ ਸੁਗਲਾਨੀ ਰਾਸ਼ਟਰੀ ਸਕੱਤਰ ਬੀ.ਪੀ.ਐਚ.ਓ., ਗੁਰਦੇਵ ਸਿੰਘ ਬੈਸਲ ਸਟੇਟ ਜਨਰਲ ਸਕੱਤਰ, ਜਸਪ੍ਰੀਤ ਸਿੰਘ ਤਲਵਾੜ ਜਿਲ੍ਹਾ ਪ੍ਰਧਾਨ ਤੋਂ ਇਲਾਵਾ ਅਸ਼ੋਕ ਕੁਮਾਰ ਮਨੀਲਾ, ਰੇਸ਼ਮ ਸਿੰਘ, ਕੁਲਵਿੰਦਰ ਸਿੰਘ ਤਲਵਾੜ, ਗੁਰਚਰਨ ਸਿੰਘ ਤਲਵਾੜ, ਰਾਜਕੁਮਾਰ ਟਾਹਿਵਾਲ, ਸੋਨੂੰ ਟਾਹਲੀਵਾਲ, ਧਰਮਿੰਦਰ ਸਿੰਘ ਡੋਲ, ਹਰਪਾਲ ਸਿੰਘ ਢਿੱਲੋਂ, ਮੋਹਨ ਲਾਲ ਬੈਸਲ, ਕਰਮਜੀਤ ਸਿੰਘ, ਹਰਜਿੰਦਰ ਸਿੰਘ ਤਲਵਾੜ ਆਦਿ ਹਾਜਰ ਸਨ।