
ਜਲੰਧਰ : ਮਲਵਿੰਦਰ ਸਿੰਘ ਲੱਕੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਪਾਰਟੀ ਦੇ ਲਗਾਤਾਰ ਨੁਕਸਾਨ ਲਈ ਯਤਨਸ਼ੀਲ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਾਟਕੀ ਢੰਗ ਨਾਲ ਕੀਤੇ ਹਮਲੇ ਦਾ ਵਿਰੋਧ ਕਰਦਿਆਂ ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਬਾਜਵੇ ਅੰਦਰ ਰਾਵਣ ਦੇ ਭਰਾ ਵਿਭੀਸ਼ਨ ਦੀ ਆਤਮਾ ਪ੍ਰਵੇਸ਼ ਕਰ ਚੁਕੀ ਹੈ ਜਿਸ ਭਰਾ ਵਿਭੀਸ਼ਨ ਨੇ ਸੋਨੇ ਦੀ ਲੰਕਾ ਦਾ ਘਰ ਦਾ ਭੇਦੀ ਬਣ ਕੇ ਖਾਤਮਾ ਕਰਾਇਆ, ਉਸੇ ਤਰ੍ਹਾਂ ਬਾਜਵਾ ਲਗਾਤਾਰ ਵਿਰੋਧੀ ਪਾਰਟੀਆਂ ਨਾਲ ਮਿਲਕੇ ਕਾਂਗਰਸ ਨੂੰ 2022 ਦੇ ਇਲੈਕਸ਼ਨ ਵਿੱਚ ਨੁਕਸਾਨ ਪਹੁੰਚਾਣਾ ਚਾਹੁੰਦਾ ਹੈ। ਮਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਜਿਸ ਤਰ੍ਹਾਂ ਵਿਭੀਸ਼ਨ ਨੂੰ ਲੋਕਾਂ ਦੇ ਗਦਾਰ ਵਜੋਂ ਜਾਣਿਆ ਜਾਂਦਾ ਹੈ ਕਾਂਗਰਸ ਵੀ ਬਾਜਵੇ ਨੂੰ ਯਾਦ ਰੱਖੇਗੀ। ਭਗਵੰਤ ਮਾਨ ਵਲੋਂ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਦੀਆ ਤਰੀਫਾਂ BJP ਵਲੋਂ ਇਨਾਮ ਵਿੱਚ ਦਿਤੀ ਜੈਡ (Z) ਸਕਿਉਰਿਟੀ ਦਾਲ ਵਿੱਚ ਕੁਝ ਤੇ ਕਾਲਾ ਹੈ। ਪਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਪੰਜਾਬ ਦੇ ਲੋਕ ਵਲੋਂ ਨਕਾਰਨਾ ਇਸ ਗੱਲ ਦਾ ਸੰਕੇਤ ਹਨ ਕਿ ਇਹਨਾਂ ਦੀ ਸਿਆਸੀ ਬਰਬਾਦੀ ਤੈਅ ਹੈ ਪੰਜਾਬ ਦੀ ਪਾਰਟੀ ਕੋਈ ਵੀ ਹੋਵੇ ਪੰਜਾਬ ਦੇ ਲੋਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੀਤੇ ਕੰਮਾਂ ਤੋਂ ਪ੍ਰਭਾਵਿਤ ਹਨ ਅਤੇ ਭਵਿੱਖ ਵਿੱਚ ਕੈਪਟਨ ਅਮਰਿੰਦਰ ਨੂੰ ਹੀ ਦੁਬਾਰਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ। ਜੋ ਵੋਰੋਧੀ ਪਾਰਟੀਆਂ ਅਤੇ ਅੰਦਰੂਨੀ ਗਦਾਰਾਂ ਤੋ ਬਰਦਾਸ਼ਤ ਨਹੀਂ ਹੋ ਰਿਹਾ। ਪ੍ਰਤਾਪ ਸਿੰਘ ਬਾਜਵਾ ਦੱਸਣ ਕਿ ਪੰਜਾਬ ਦੇ ਕਿੰਨੇ MLA ਤੇ ਸਿਰਕੱਢ ਲੀਡਰ ਓਹਨਾ ਨਾਲ ਹਨ। ਕੋਈ ਸ਼ੋਹਰਤ ਖੱਟ ਕੇ ਕੁਝ ਨਹੀਂ ਹੋਣਾ।