ਫਗਵਾੜਾ17 ਦਸੰਬਰ (ਸ਼ਿਵ ਕੋੜਾ)35ਵੇਂ ਵਾਤਾਵਰਨ ਮੇਲੇ ਦੇ ਚੌਥੇ ਦਿਨ ਇਨਰਵੀਲ ਕਲੱਬ ਫਗਵਾੜਾ ਨੇ ਹੈਲਥੀ ਬੇਬੀ ਮੁਕਾਬਲੇ ਕਰਵਾਏ। ਇਸ ਮੁਕਾਬਲੇ ‘ਚ ਜ਼ੀਰੋ ਤੋਂ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਿੱਚ ਪਹਿਲਾ ਸਥਾਨ ਸੁਰਿਆ ਗੁਪਤਾ, ਦੂਸਰਾ ਸਥਾਨ ਧਿਰਿਆ ਗੁਪਤਾ ਤੇ ਤੀਸਰਾ ਇਨਾਮ ਸੁਰਬਾਨੀ ਕੌਰ ਤੇ ਰੋਹਮ ਨੂੰ ਦਿੱਤਾ ਗਿਆ। 4 ਸਾਲ ਤੋਂ 6 ਸਾਲ ਦੀ ਕੈਟੇਗਰੀ ਵਿੱਚ ਪਹਿਲਾ ਸਥਾਨ ਸਚਪ੍ਰੀਤ ਕੌਰ, ਦੂਸਰਾ ਸਥਾਨ ਗੁਰਰਹਿਮਤ ਕੌਰ, ਤੀਸਰਾ ਇਨਾਮ ਮਨਤੇਜ ਅਤੇ ਹੌਂਸਲਾ ਵਧਾਈ ਇਨਾਮ ਰੁਦਰ ਕੁਮਾਰ ਅਤੇ ਮੰਨਤ ਨੂੰ ਦਿੱਤੇ ਗਏ। ਹੈਲਥੀ ਬੇਬੀ ਮੁਕਾਬਲਿਆਂ ਵੇਲੇ ਬੱਚਿਆਂ ਨੂੰ ਮੋਹਨਜੀਤ ਮਾਲਕ ਜੌੜਾ ਜਿਊਲਰਜ਼ ਵਲੋਂ ਮੁਕਟ ਪ੍ਰਦਾਨ ਕੀਤੇ ਗਏ। ਦੋਨਾਂ ਸਮਾਗਮਾਂ ਵਿੱਚ ਸੰਸਥਾਵਾਂ ਦੇ ਮੈਂਬਰਾਂ ਤੋਂ ਇਲਾਵਾਂ ਬੱਚਿਆਂ ਦੇ ਮਾਤਾ-ਪਿਤਾ ਅਤੇ ਜਸਪ੍ਰੀਤ ਸਿੰਘ ਜੱਸੀ, ਰਾਹੁਲ ਸ਼ਾਹੀ, ਗੁਰਪ੍ਰੀਤ ਸਿੰਘ ਸੈਣੀ, ਕੁਲਦੀਪ ਦੁੱਗਲ, ਰੂਪ ਲਾਲ, ਵਿਸ਼ਵਾ ਮਿੱਤਰ ਸ਼ਰਮਾ ਹਾਜ਼ਰ ਸਨ। ਸਮਾਗਮ ਵਿੱਚ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਇਨਵਾਇਰਮੈਂਟ ਐਸੋਸੀਏਸ਼ਨ ਦੇ ਸਕੱਤਰ ਮਲਕੀਅਤ ਸਿੰਘ ਰਗਬੋਤਰਾ ਵਲੋਂ ਕੀਤਾ ਗਿਆ।