ਫਗਵਾੜਾ 21 ਜੂਨ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 37 ਵਿਖੇ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਪ੍ਰਧਾਨ ਮੰਤਰੀ ਉਜਵਲਾ ਯੋਜਨਾ ਤਹਿਤ ਇਕ ਕੈਂਪ ਲਗਾਇਆ ਗਿਆ। ਜਿਸ ਵਿਚ ਫਗਵਾੜਾ ਗੈਸ ਏਜੰਸੀ ਤੋਂ ਪਹੁੰਚੀ ਟੀਮ ਨੇ ਇਸ ਯੋਜਨਾ ਤਹਿਤ ਕਵਰ ਹੁੰਦੇ ਗਰੀਬ ਪਰਿਵਾਰਾਂ ਨੂੰ ਐਲ.ਪੀ.ਜੀ. ਗੈਸ ਕੁਨੈਕਸ਼ਨ ਦੇਣ ਸਬੰਧੀ ਫਾਰਮ ਭਰੇ। ਮਲਕੀਅਤ ਸਿੰਘ ਰਘਬੋਤਰਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਉਹਨਾਂ ਔਰਤਾਂ ਲਈ ਹੈ ਜੋ ਹਾਲੇ ਵੀ ਗੋਬਰ ਜਾਂ ਮਿੱਟੀ ਦੇ ਤੇਲ ਦਾ ਚੁੱਲਾ ਵਰਤਦੀਆਂ ਹਨ ਅਤੇ ਆਰਥਕ ਤੰਗੀ ਦੇ ਚਲਦਿਆਂ ਰਸੋਈ ਗੈਸ ਕੁਨੈਕਸ਼ਨ ਲੈਣ ਵਿਚ ਅਸਮਰਥ ਹਨ। ਉਹਨਾਂ ਦੱਸਿਆ ਕਿ ਮੁਹੱਲਾ ਪ੍ਰੇਮ ਨਗਰ, ਖੇੜਾ ਰੋਡ, ਮਾਸਟਰ ਸਾਧੂ ਰਾਮ ਨਗਰ ਅਤੇ ਗੁਰੂ ਨਾਨਕਪੁਰਾ ਦੇ ਲੋੜਵੰਦ ਪਰਿਵਾਰਾਂ ਦੇ ਫਾਰਮ ਭਰੇ ਗਏ ਹਨ। ਇਸ ਮੌਕੇ ਵਿਸ਼ੇਸ਼ ਤੌਰ ਤੇ ਹਾਜਰ ਰਹੇ ਗੈਸ ਏਜੰਸੀ ਦੇ ਮਾਲਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਸਕੀਮ ਤਹਿਤ ਲਾਭਪਾਤ੍ਰੀਆਂ ਨੂੰ ਸਲੰਡਰ, ਰੈਗੂਲੇਟਰ, ਚੁੱਲਾ, ਪਾਈਪ ਫਰੀ ਦਿੱਤਾ ਜਾਂਦਾ ਹੈ ਜਿਸਦੀ ਬਜਾਰ ਵਿਚ ਕੀਮਤ ਕਰੀਬ ਦੋ ਹਜਾਰ ਰੁਪਏ ਹੈ। ਜਿਹਨਾਂ ਪ੍ਰਵਾਸੀ ਮਜਦੂਰਾਂ ਨੇ ਆਪਣੀ ਸਟੇਟ ਵਿਚ ਪਹਿਲਾਂ ਹੀ ਸਕੀਮ ਤਹਿਤ ਗੈਸ ਕੁਨੈਕਸ਼ਨ ਲਿਆ ਹੋਇਆ ਹੈ ਅਤੇ ਹੁਣ ਰੁਜਗਾਰ ਦੀ ਵਜ੍ਹਾ ਨਾਲ ਇੱਥੇ ਰਹਿ ਰਹੇ ਹਨ ਉਹ ਵੀ ਸੈਕੇਂਡਰੀ ਕੁਨੈਕਸ਼ਨ ਲੈ ਸਕਦੇ ਹਨ। ਇਸ ਤੋਂ ਇਲਾਵਾ ਇੱਥੇ ਪੜ੍ਹਾਈ ਲਈ ਆਉਣ ਵਾਲੇ ਦੂਸਰੇ ਰਾਜਾਂ ਦੇ ਵਿਦਿਆਰਥੀ ਵੀ ਯੋਜਨਾ ਦਾ ਲਾਭ ਲੈਣ ਦੇ ਯੋਗ ਹਨ। ਉਹਨਾਂ ਸਹਿਯੋਗ ਲਈ ਸ੍ਰੀਮਤੀ ਵੰਦਨਾ ਸ਼ਰਮਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ