ਫਗਵਾੜਾ :- (ਸ਼ਿਵ ਕੋੜਾ) ਸ੍ਰੀਸ਼ਟੀ ਕਰਤਾ ਭਗਵਾਨ ਵਾਲਮੀਕਿ ਫੈਡਰੇਸ਼ਨ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ‘ਚ ਆਯੋਜਿਤ ਪ੍ਰਭਾਤ ਫੇਰੀਆਂ ਦੀ ਲੜੀ ਵਿਚ ਅੱਜ ਦੀ ਪ੍ਰਭਾਤ ਫੇਰੀ ਸਥਾਨਕ ਸੁਭਾਸ਼ ਨਗਰ ਤੋਂ ਆਰੰਭ ਹੋ ਕੇ ਪਲਾਹੀ ਗੇਟ ਮੰਦਰ ਪੁੱਜੀ ਜਿੱਥੇ ਸੀਨੀਅਰ ਭਾਜਪਾ ਵਰਕਰ ਲੱਕੀ ਸਰਵਟਾ ਨੇ ਆਪਣੇ ਗ੍ਰਹਿ ਵਿਖੇ ਪ੍ਰਭਾਤ ਫੇਰੀ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਸ਼ਰਧਾਲੂ ਸੰਗਤ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਸੁੰਦਰ ਗੁਣਗਾਨ ਕੀਤਾ। ਪ੍ਰਭਾਤ ਫੇਰੀ ਵਿਚ ਸ਼ਾਮਲ ਫੈਡਰੇਸ਼ਨ ਦੇ ਪ੍ਰਧਾਨ ਪੰਮ ਲਾਹੌਰੀਆ ਅਤੇ ਉਪ ਪ੍ਰਧਾਨ ਯਤਿਨ ਸੇਠੀ, ਸਮੀਰ ਸੇਠੀ, ਚੌਧਰੀ ਰਾਮ ਮੂਰਤੀ ਸਰਵਟਾ ਨੇ ਸ਼ਰਧਾਲੂ ਸੰਗਤਾਂ ਨੂੰ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਚਾਹ-ਪਾਣੀ ਦੀ ਸੇਵਾ ਅਤੁੱਟ ਵਰਤਾਈ ਗਈ। ਇਸ ਮੌਕੇ ਯੂਥ ਪ੍ਰਧਾਨ ਅਵੀ ਸੇਠੀ, ਨਿਖਿਲ ਸੇਠੀ, ਗਗਨ ਸੇਠੀ, ਵਿਨੇ ਥਾਪਰ ਲੁਧਿਆਣਾ ਅਤੇ ਸੁਨੀਲ ਸਰਵਟਾ ਆਦਿ ਹਾਜਰ ਸਨ।