ਫਗਵਾੜਾ (ਸ਼ਿਵ ਕੋੜਾ):- ਪੰਜਾਬੀ ਦੇ ਪ੍ਰਮੁੱਖ ਪੰਜਾਬੀ ਪੱਤਰਕਾਰ
ਮੇਜਰ ਸਿੰਘ ਜੀ ਦੇ ਅਚਾਨਕ ਇਸ ਦੁਨੀਆ ਤੋਂ ਰੁਖ਼ਸਤ ਹੋਣ ‘ਤੇ
ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਅਤੇ ਹੋਰ ਸਾਹਿੱਤਕ ਤੇ
ਪੱਤਰਕਾਰੀ ਸੰਸਥਾਵਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ
ਹੈ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ
ਸਿੰਘ ਪਲਾਹੀ, ਪੰਜਾਬੀ ਵਿਰਸਾ ਟਰੱਸਟ ਦੇ ਪ੍ਰਧਾਨ ਜਸਵੰਤ
ਸਿੰਘ ਗੰਡਮ, ਪੰਜਾਬੀ ਸਾਹਿੱਤ ਅਤੇ ਕਲਾਂ ਕੇਂਦਰ ਦੇ ਮੁੱਖੀ
ਤਰਨਜੀਤ ਸਿੰਘ ਕਿੰਨੜਾ , ਸਕੇਪ ਸਾਹਿੱਤਕ ਸੰਸਥਾ ਪੰਜਾਬ ਦੇ
ਜਨਰਲ ਸਕੱਤਰ ਪਰਵਿੰਦਰਜੀਤ ਸਿੰਘ ਅਤੇ ਆਗੂ ਰਵਿੰਦਰ ਸਿੰਘ
ਚੋਟ ਅਤੇ ਪ੍ਰਸਿੱਧ ਪੱਤਰਕਾਰ ਟੀ.ਡੀ. ਚਾਵਲਾ ਨੇ ਉਹਨਾ ਵਲੋਂ
ਪੰਜਾਬੀ ਪੱਤਰਕਾਰੀ ‘ਚ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ
ਅਤੇ ਕਿਹਾ ਕਿ ਉਹਨਾ ਦੇ ਇਸ ਦੁਨੀਆ ਤੋਂ ਜਾਣ ਨਾਲ ਪੰਜਾਬੀ
ਪੱਤਰਕਾਰਤਾ ਨੂੰ ਵੱਡਾ ਘਾਟਾ ਪਿਆ ਹੈ।