ਅੰਮ੍ਰਿਤਸਰ :  ਐਲੀਮੈਂਟਰੀ ਟੀਚਰਜ ਯੂਨੀਅਨ (ਰਜਿ.) ਪੰਜਾਬ ਦੀ ਅੰਮ੍ਰਿਤਸਰ ਇਕਾਈ ਵੱਲੋਂ ਹੈੱਡਟੀਚਰ / ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਾ ਹੋਣ ਦੇ ਰੋਸ ਵਜੋਂ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ, ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਅੱਜ ਪਹਿਲੇ ਦਿਨ ਬਲਾਕ ਰਈਆ – 1 ਦੇ ਆਗੂ ਦਿਲਬਾਗ ਸਿੰਘ ਬਾਜਵਾ ਅਤੇ ਦਲਜੀਤ ਸਿੰਘ ਬੱਲ ਦੀ ਅਗਵਾਈ ਵਿਚ ਨਿਸ਼ਾਨਜੀਤ ਸਿੰਘ ਬਲਜਿੰਦਰ ਸਿੰਘ ਬੁੱਟਰ ਜਗਦੇਵ ਸਿੰਘ ਗੁਰਮੀਤ ਸਿੰਘ ਰੰਧਾਵਾ ਸੁਨੀਲ ਰਈਆ ਸੁੱਖਵਿੰਦਰ ਸਿੰਘ ਸੁਖਦੇਵ ਸਿੰਘ ਕਰਮਜੀਤ ਸਿੰਘ ਪੱਲਾ ਸਮੇਤ 10 ਮੈਂਬਰੀ ਵਫਦ ਭੁੱਖ ਹੜਤਾਲ ਤੇ ਬੈਠਾ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਥੇਬੰਦੀ ਦੇ ਪ੍ਰਮੁੱਖ ਮੀਡੀਆ ਸਕੱਤਰ ਗੁਰਿੰਦਰ ਸਿੰਘ ਘੁੱਕੇਵਾਲੀ ਨੇ ਦੱਸਿਆ ਕਿ ਭੁੱਖ ਹੜਤਾਲ ਦੀ ਸ਼ੁਰੂਆਤ ਮੌਕੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂੰ ਅਤੇ ਜਿਲ੍ਹਾ ਪ੍ਰਧਾਨ ਸਤਬੀਰ ਸਿੰਘ ਬੋਪਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਲ੍ਹੇ ਅੰਦਰ ਜ਼ਿਲ੍ਹਾ ਸਿੱਖਿਆ ਦਫ਼ਤਰ ਦੀ ਵੱਡੀ ਨਾਲਾਇਕੀ ਕਾਰਨ ਪਿਛਲੇ ਲੰਮੇ ਸਮੇਂ ਤੋਂ ਹੈੱਡਟੀਚਰ /ਸੈੰਟਰ ਹੈੱਡਟੀਚਰ ਪ੍ਰਮੋਸ਼ਨਾ ਨਹੀਂ ਹੋ ਰਹੀਆਂ, ਜਿਸ ਕਾਰਨ ਐਲੀਮੈਂਟਰੀ ਅਧਿਆਪਕਾਂ ਦੇ ਮਨਾਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਈ.ਟੀ.ਯੂ. ਅੰਮ੍ਰਿਤਸਰ ਵਲੋਂ ਉਲੀਕੇ ਸੰਘਰਸ਼ ਤਹਿਤ ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰਿਆ ਤੋਂ ਬਾਅਦ ਅੱਜ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਅੰਮ੍ਰਿਤਸਰ ਵਿਖੇ ਲੜੀਵਾਰ ਭੁੱਖ ਹੜਤਾਲ ਕੈਂਪ ਲਗਾ ਦਿੱਤਾ ਗਿਆ ਹੈ,ਜਿਸ ‘ਚ ਹਰ ਰੋਜ ਇੱਕ ਬਲਾਕ ਦੇ ਅਧਿਆਪਕ ਆਗੂ ਭੁੱਖ ਹੜਤਾਲ ਤੇ ਬੈਠਿਆ ਕਰਨਗੇ। ਉਨ੍ਹਾਂ ਇਹ ਵੀ ਕਿਹਾ ਜੇਕਰ ਇਸ ਤੋਂ ਬਾਅਦ ਵੀ ਜਲਦ ਪ੍ਰਮੋਸ਼ਨਾ ਨਾ ਹੋਈਆਂ ਤਾਂ ਅਧਿਆਪਕ ਚੈਨ ਨਾਲ ਨਹੀਂ ਬੈਠਣਗੇ ਸਗੋਂ ਅਧਿਆਪਕ ਦਿਵਸ ਵਾਲੇ ਦਿਨ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਦੇ ਘਰ ਦੇ ਸਾਹਮਣੇ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕਰਨਗੇ ਅਤੇ ਇਸ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਪ੍ਰਮੋਸ਼ਨਾਂ ਕਰਵਾਉਣ ਤੱਕ ਜਾਰੀ ਰਹੇਗਾ। ਇਸ ਮੌਕੇ ਸੂਬਾਈ ਆਗੂ ਜਤਿੰਦਰਪਾਲ ਸਿੰਘ ਰੰਧਾਵਾ,ਸੁਧੀਰ ਢੰਡ,ਨਵਦੀਪ ਸਿੰਘ, ਸੁਖਦੇਵ ਸਿੰਘ ਵੇਰਕਾ,ਮਨਿੰਦਰ ਸਿੰਘ, ਗੁਰਪ੍ਰੀਤ ਸਿੰਘ ਵੇਰਕਾ,ਪ੍ਰਮੋਦ ਸਿੰਘ, ਰਵਿੰਦਰ ਕੁਮਾਰ ਸ਼ਰਮਾ,ਗੁਰਲਾਲ ਸਿੰਘ ਸੋਹੀ,ਮੁਨੀਸ਼ ਸਲਹੋਤਰਾ ਅਤੇ ਹੋਰ ਈ.ਟੀ. ਯੂ.ਆਗੂ ਹਾਜ਼ਰ ਸਨ।