ਫਗਵਾੜਾ 31 ਮਾਰਚ (ਸ਼ਿਵ ਕੋੜਾ) ਫਗਵਾੜਾ ਟਰੈਫਿਕ ਵਿਭਾਗ ਵਿਚ ਅਤੇ 112 ਵੁਮੈਨ ਹੈਲਪਲਾਈਨ ਇੰਚਾਰਜ ਥਾਣਾ ਸਦਰ ਫਗਵਾੜਾ ਏ.ਐਸ.ਆਈ.ਪ੍ਰਵੇਸ਼ ਰਾਣੀ ਵੱਲੋਂ ਵਲੰਟਰੀ ਰਿਟਾਇਰਮੈਂਟ ਲਏ ਜਾਣ ਦੇ ਕਾਰਣ ਪੁਲਿਸ ਵਿਭਾਗ ਕਪੂਰਥਲਾ ਨੇ ਪੁਲਿਸ ਲਾਈਨ ਵਿਚ ਵਿਧੀਵਤ ਤੌਰ 8 ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਵਿਦਾਈ ਦੇਕੇ ਰਵਾਨਾ ਕੀਤਾ ਗਿਆ। ਪ੍ਰਵੇਸ਼ ਰਾਣੀ ਨੇ ਕਰੀਬ 28 ਸਾਲ 3 ਮਹੀਨੇ ਪੁਲਿਸ ਵਿਭਾਗ ਵਿਚ ਸੇਵਾਵਾਂ ਦਿੰਦੇ ਹੋਏ ਅਲਗ ਅਲਗ ਥਾਣਿਆਂ ਵਿਚ ਕੰਮ ਕੀਤਾ। ਪੁਲਿਸ ਲਾਈਨ ਵਿਚ ਆਯੋਜਿਤ ਸਮਾਗਮ ਵਿਚ ਕਪੂਰਥਲਾ ਦੇ ਡੀ.ਐਸ.ਪੀ ਸ਼ਾਹਵਾਜ ਸਿੰਘ (ਪੀਬੀਆਈ ਅਤੇ ਸਾਈਬਰ ਕਰਾਈਮ) ਦੀ ਪ੍ਰਧਾਨਗੀ ਵਿਚ ਕੀਤਾ ਗਿਆ, ਜਿਸ ਵਿਚ ਪ੍ਰਵੇਸ਼ ਰਾਣੀ ਅਤੇ 8 ਹੋਰ ਅਧਿਕਾਰੀਆਂ ਨੂੰ ਵਿਦਾਈ ਦਿੱਤੀ ਗਈ। ਜ਼ਿਲਾਂ ਕਪੂਰਥਲਾ ਦੀ ਐਸ.ਐਸ.ਪੀ. ਕੰਵਰਦੀਪ ਕੌਰ ਦੇ ਵੱਲੋਂ ਮਾਨਯੋਗ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਦੀ ਤਰਫੋਂ ਵਿਭਾਗ ਵਿਚ ਦਿੱਤੀਆਂ ਸੇਵਾਵਾਂ ਲਈ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਇਸ ਮੌਕੇ ਡੀ.ਐਸ.ਪੀ.ਸ਼ਾਹਵਾਜ ਸਿੰਘ ਨੇ ਸਾਰੇ ਪੁਲਿਸ ਅਧਿਕਾਰੀਆਂ ਦੀਆਂ ਸੇਵਾਵਾਂ ਦੀ ਪ੍ਰਸ਼ੰਸ਼ਾ ਕਰਦੇ ਕਿਹਾ ਕਿ ਇਨਾਂ ਨੇ ਜਿੰਦਗੀ ਦਾ ਬੱਡਾ ਹਿੱਸਾ ਲੋਕ ਸੇਵਾ ਲਈ ਪੁਲਿਸ ਵਿਭਾਗ ਨੂੰ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਆਪਣੇ ਦਿਨ ਤਿਉਹਾਰ ,ਰਿਸ਼ਤੇਦਾਰ ਛਡ ਕੇ 24 ਘੰਟੇ ਵਿਭਾਗ ਵਿਚ ਰਹਿ ਕੇ ਲੋਕਾਂ ਦੀ ਸੇਵਾ ਵਿਚ ਲਗਾ ਰਹਿੰਦਾ ਹੈ। ਉਹ ਇਸ ਗਲ ਦੀ ਪਰਵਾਹ ਨਹੀਂ ਕਰਦਾ ਕਿ ਕੋਣ ਕੀ ਕਹਿੰਦਾ ਹੈ ਬਲਕਿ ਆਪਣੀ ਡਿਉਟੀ ਨੂੰ ਅਹਮੀਅਤ ਦਿੰਦੇ ਹੋਏ ਉਸਦਾ ਨਿਰਵਾਹ ਕਰਦਾ ਹੈ। ਅੱਜ ਰਿਟਾਇਰਮੈਂਟ ਤੋਂ ਬਾਅਦ ਉਹ ਵਿਭਾਗੀ ਜਿਮੇਵਾਰੀ ਤੋਂ ਮੁਕਤ ਹੋਕੇ ਆਪਣੇ ਪਰਿਵਾਰ ਦੇ ਵਿੱਚ ਪਰਿਵਾਰਿਕ ਜਿਮੇਵਾਰੀਆਂ ਨੂੰ ਚੰਗੀ ਤਰਾਂ ਨਾਲ ਨਿਭਾਉਣ ਦੇ ਲਈ ਆਜ਼ਾਦ ਹੈ। ਉਹ ਅੱਜ ਸਾਰੇਆਂ ਨੂੰ ਜਿੱਲਾਂ ਦੇ ਐਸ.ਐਸ.ਪੀ. ਕੰਵਰਦੀਪ ਕੌਰ ਜੀ ਵੱਲੋਂ ਅਤੇ ਸਾਰੇ ਪੁਲਿਸ ਵਿਭਾਗ ਵੱਲੋਂ ਉਨਾਂ ਨੂੰ ਰਿਟਾਇਰਮੈਂਟ ਲਾਈਫ ਲਈ ਸ਼ੁਭਕਾਮਨਾਵਾਂ ਭੇਂਟ ਕਰਦੇ ਹਨ। ਬਾਦ ਵਿਚ ਸਨਮਾਨ ਚਿਨੰ ਦੇਕੇ ਅਧਿਕਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਬੜੇ ਸ਼ਾਨਦਾਰ ਢੰਗ ਨਾਲ ਡੀ.ਐਸ.ਪੀ. ਸ਼ਾਹਵਾਜ ਸਿੰਘ ਨੇ ਇਕੱਲੇ-ਇਕੱਲੇ ਅਧਿਕਾਰੀ ਨੂੰ ਪੁਲਿਸ ਗੱਡੀ ਵਿਚ ਬੈਠਾ ਕੇ ਸ਼ੁਭਕਾਮਨਾਵਾਂ ਦੇਕੇ ਰਵਾਨਾ ਕੀਤਾ। ਇਸ ਮੌਕੇ ਆਰ.ਆਈ. ਸੁਖਜੀਤ ਸਿੰਘ, ਐਸ.ਆਈ. ਗੁਰਮੇਜ ਸਿੰਘ,ਐਸ.ਆਈ.ਮਨਜੀਤ ਸਿੰਘ, ਅਵਤਾਰ ਸਿੰਘ, ਐਸ.ਆਈ ਇੰਦਰਪਾਲ ਸਿੰਘ, ਅਸ਼ਵਨੀ ਦਸੌੜ,ਕੰਚਨ ਬਾਲਾ,ਅਨਿਰੁਧ ਦਸੌੜ,ਗਗਨ ਰਾਜਪੁਰੋਹੀਤ ਸਮੇਤ ਰਿਟਾਇਰ ਹੋਣ ਵਾਲੇ ਅਧਿਕਾਰੀਆਂ ਦੇ ਪਰਿਵਾਰਿਕ ਮੈਂਬਰ ਮੌਜੂਦ ਸਨ।