ਫਗਵਾੜਾ 29 ਜੂਨ (ਸ਼ਿਵ ਕੋੜਾ) ਕਿਸਾਨਾ ਵਲੋਂ ਝੋਨੇ ਦੇ ਸੀਜਨ ਵਿਚ ਮੋਟਰਾਂ ਨੂੰ ਅੱਠ ਘੰਟੇ ਬਿਜਲੀ ਦੀ ਸਪਲਾਈ ਦੇਣ ਦੀ ਮੰਗ ਨੂੰ ਲੈ ਕੇ ਕਿਸਾਨਾ ਵਲੋਂ ਸਥਾਨਕ ਜੀਟੀ ਰੋਡ ਸਥਿਤ ਗੋਲ ਚੌਕ ਵਿਖੇ ਪੰਜਾਬ ਸਟੇਟ ਪਾਵਰਕਾਮ ਲਿ. ਦੇ ਖਿਲਾਫ ਲਗਾਏ ਰੋਸ ਧਰਨੇ ਨੂੰ ਖਤਮ ਕਰਾਉਣ ਵਿਚ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਦਾ ਅਹਿਮ ਰੋਲ ਰਿਹਾ। ਉਹਨਾਂ ਪਹਿਲਾਂ ਧਰਨਾਕਾਰੀ ਕਿਸਾਨਾ ਨਾਲ ਇਕਜੁਟਤਾ ਦਾ ਪ੍ਰਗਟਾਵਾ ਕੀਤਾ ਅਤੇ ਕੁੱਝ ਦੇਰ ਧਰਨੇ ਵਿਚ ਬੈਠ ਕੇ ਕਿਸਾਨਾ ਦੀ ਗੱਲਬਾਤ ਸੁਣੀ। ਕਿਸਾਨਾ ਨੇ ਦੱਸਿਆ ਕਿ ਝੋਨੇ ਦੇ ਸੀਜਨ ਵਿਚ ਪਾਵਰਕਾਮ ਵਲੋਂ ਖੇਤੀਬਾੜੀ ਵਾਸਤੇ ਮੋਟਰ ਟਿਊਬਵੈਲ ਕੁਨੈਕਸ਼ਨ ਲਈ 8 ਘੰਟੇ ਰੈਗੁਲਰ ਬਿਜਲੀ ਸਪਲਾਈ ਦੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਹੁਕਮਾ ਦੇ ਬਾਵਜੂਦ ਪਾਵਰਕਾਮ ਵਲੋਂ ਸਿਰਫ ਤਿੰਨ ਤੋਂ ਚਾਰ ਘੰਟੇ ਹੀ ਸਪਲਾਈ ਦਿੱਤੀ ਜਾ ਰਹੀ। ਬਿਜਲੀ ਦੇ ਬਹੁਤ ਜਿਆਦਾ ਕੱਟ ਲਗਾਏ ਜਾ ਰਹੇ ਹਨ ਜਿਸ ਨਾਲ ਝੋਨੇ ਦੀ ਬਿਜਾਈ ਦੇ ਸੀਜਨ ‘ਚ ਕਿਸਾਨਾ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਭੱਖਦੀ ਗਰਮੀ ‘ਚ ਘਰੇਲੂ ਖਪਤਕਾਰ ਵੀ ਅਣ ਐਲਾਨੇ ਬਿਜਲੀ ਕੱਟਾਂ ਤੋ ਪਰੇਸ਼ਾਨ ਹਨ। ਜੋਗਿੰਦਰ ਸਿੰਘ ਮਾਨ ਨੇ ਬਿਜਲੀ ਬੋਰਡ ਦੇ ਐਕਸ.ਈ.ਐਨ. ਤੋਂ ਇਲਾਵਾ ਐਸ.ਡੀ.ਐਮ. ਸ਼ਾਇਰੀ ਮਲਹੋਤਰਾ ਅਤੇ ਨਾਇਬ ਤਹਿਸੀਲਦਾਰ ਨਾਲ ਗੱਲ ਕਰਕੇ ਕਿਸਾਨਾ ਨੂੰ ਭਰੋਸਾ ਦੁਆਇਆ ਕਿ ਉਹਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਮਿਲੇਗੀ ਅਤੇ ਅਣ ਐਲਾਨੇ ਕੱਟਾਂ ਤੋਂ ਵੀ ਰਾਹਤ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਦੁਪਿਹਰ ਦੋ ਵਜੇ ਧਰਨਾ ਸਮਾਪਤ ਹੋਇਆ ਅਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ। ਜੋਗਿੰਦਰ ਸਿੰਘ ਮਾਨ ਨੇ ਕਿਸਾਨਾ ਨੂੰ ਇਹ ਭਰੋਸਾ ਵੀ ਦਿੱਤਾ ਕਿ ਉਹ ਹਮੇਸ਼ਾ ਕਿਸਾਨ ਹਿਤਾਂ ਲਈ ਖੜੇ ਹੋਏ ਹਨ ਅਤੇ ਅੱਗੇ ਵੀ ਕਿਸਾਨਾ ਦੀਆਂ ਮੁਸ਼ਕਲਾਂ ਦਾ ਢੁਕਵਾਂ ਹਲ ਕਰਵਾਉਣ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਸੁਖਵਿੰਦਰ ਸਿੰਘ ਸ਼ੇਰਗਿਲ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਫਗਵਾੜਾ ਦੇ ਸੀਨੀਅਰ ਮੀਤ ਪ੍ਰਧਾਨ ਕਿ੍ਰਪਾਲ ਸਿੰਘ ਮੂਸਾਪੁਰ, ਕੁਲਦੀਪ ਸਿੰਘ ਰਾਏਪੁਰ, ਬਲਜੀਤ ਸਿੰਘ ਹਰਦਾਸਪੁਰ, ਜਸਵੀਰ ਸਿੰਘ ਭੁੱਲਾਰਾਈ, ਗੁਰਪਾਲ ਸਿੰਘ ਮੌਲੀ, ਬਲਵੀਰ ਸਿੰਘ, ਆਦਿ ਤੋਂ ਇਲਾਵਾ ਹਰਵਿੰਦਰ ਸਿੰਘ ਮਾਨਾਵਾਲੀ, ਹਰਭਜਮ ਸਿੰਘ ਬਾਜਵਾ, ਰਣਜੀਤ ਸਿੰਘ ਖੇੜਾ, ਸਨੀ ਵਾਹਦ, ਬਿੰਦਰ ਨੰਗਲ, ਹਰਦੇਵ ਸਿੰਘ ਜਗਤਪੁਰ ਜੱਟਾਂ, ਹਰਵਿੰਦਰ ਸਿੰਘ ਨੰਗਲ ਮੱਝਾ, ਮਨਜਿੰਦਰ ਸਿੰਘ ਜਗਤਪੁਰ ਜੱਟਾਂ ਆਦਿ ਮੌਜੂਦ ਸਨ।