ਫਗਵਾੜਾ 20 ਅਕਤੂਬਰ (ਸ਼ਿਵ ਕੋੜਾ) ਬਹੁਜਨ ਸਮਾਜ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਵਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰਣ ਤੌਰ ਤੇ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਐਸ.ਡੀ.ਐਮ. ਦਫਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਲਾਇਆ ਧਰਨਾ ਅੱਜ ਤੀਸਰੇ ਦਿਨ ਵਿਦਿਅਕ ਅਦਾਰਿਆਂ ਦੇ ਪ੍ਰਤੀਨਿਧਾਂ ਨਾਲ ਮੀਟਿੰਗ ਤੋਂ ਬਾਅਦ ਪ੍ਰਸ਼ਾਸਨ ਵਲੋਂ ਸਕੀਮ ਅਧੀਨ ਕਵਰ ਹੁੰਦੇ ਵਿਦਿਆਰਥੀਆਂ ਨਾਲ ਕਿਸੇ ਕਿਸਮ ਦੀ ਜਿਆਦਤੀ ਨਾ ਹੋਣ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਖਤਮ ਕਰ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਦਿੱਤੇ ਗਏ ਆਸ਼ਵਾਸਨ ਤੋਂ ਬਾਅਦ ਸੰਤ ਕ੍ਰਿਸ਼ਨ ਨਾਥ ਚਹੇੜੂ ਨੇ ਧਰਨੇ ਨੂੰ ਸਫਲ ਦਸਦਿਆਂ ਸਮਾਪਤੀ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਬਸਪਾ ਪੰਜਾਬ ਦੇ ਸੂਬਾ ਜਨਰਲ ਸਕੱਤਰ ਰਮੇਸ਼ ਕੌਲ ਨੇ ਦੱਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਪੂਰੀ ਤਰਾ ਲਾਗੂ ਨਾ ਕਰਕੇ ਐਸ.ਸੀ./ਬੀ.ਸੀ. ਵਿਦਿਆਰਥੀਆਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਤੋਂ ਉੱਚ ਸਿੱਖਿਆ ਪ੍ਰਾਪਤੀ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ ਜਿਸ ਨੂੰ ਲੈ ਕੇ ਧਰਨਾ ਲਾਇਆ ਸੀ। ਉਹਨਾ ਦੱਸਿਆ ਕਿ ਪ੍ਰਸ਼ਾਸਨ ਦੀ ਪਹਿਲ ਤੇ ਅੱਜ ਫਗਵਾੜਾ ਦੇ ਸਬੰਧਤ ਵਿਦਿਅਕ ਅਦਾਰਿਆਂ ਦੇ ਪ੍ਰਤੀਨਿਧਾਂ ਨਾਲ ਐਸ.ਡੀ.ਐਮ. ਪਵਿੱਤਰ ਸਿੰਘ ਦੇ ਦਫਤਰ ਵਿਖੇ ਸੁਖਾਵੇਂ ਮਾਹੋਲ ਵਿਚ ਗੱਲਬਾਤ ਹੋਈ ਅਤੇ ਐਸ.ਡੀ.ਐਮ. ਸਾਹਿਬ ਨੇ ਸਕੂਲਾਂ ਕਾਲਜਾਂ ਦੇ ਹਾਜਰ ਨੁਮਾਇੰਦਿਆਂ ਨੂੰ ਹਦਾਇਤ ਕੀਤੀ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਅਧੀਨ ਕਵਰ ਹੁੰਦੇ ਕਿਸੇ ਵੀ ਵਿਦਿਆਰਥੀ ਨੂੰ ਫੀਸ ਮੰਗ ਕੇ ਜਾਂ ਰੋਲ ਨੰਬਰ ਤੇ ਦਾਖਲਾ ਵਗੈਰਾ ਰੋਕ ਕੇ ਪਰੇਸ਼ਾਨ ਨਾ ਕੀਤਾ ਜਾਵੇ ਜਿਸ ਨੂੰ ਸਮੂਹ ਪ੍ਰਤੀਨਿਧਾਂ ਨੇ ਸਵੀਕਾਰ ਕੀਤਾ। ਜਿਸ ਤੋਂ ਬਾਅਦ ਅੱਜ ਧਰਨਾ ਖਤਮ ਕਰ ਦਿੱਤਾ ਗਿਆ ਹੈ। ਇਸ ਮੌਕੇ ਮਾਸਟਰ ਹਰਭਜਨ ਸਿੰਘ ਬਲਾਲੋਂ, ਲੇਖਰਾਜ ਜਮਾਲਪੁਰ, ਚਿਰੰਜੀ ਲਾਲ ਕਾਲਾ, ਹਰਭਜਨ ਸੁਮਨ, ਅਸ਼ੋਕ ਸੰਧੂ, ਸੁਰਿੰਦਰ ਢੰਡਾ, ਇੰਜੀਨੀਅਰ ਪ੍ਰਦੀਪ ਮੱਲ, ਅਮਰਜੀਤ ਖੁੱਤਣ, ਮਨੋਹਰ ਲਾਲ ਜੱਖੂ, ਬਲਵਿੰਦਰ ਬੋਧ, ਗੁਰਾਂਦਿੱਤਾ ਬੰਗੜ, ਤੇਜਪਾਲ ਬਸਰਾ, ਸਰਪੰਚ ਕਮਲਜੀਤ ਖੋਥੜਾਂ ਧਰਮਪਾਲ, ਸੰਤ ਟਹਿਲਨਾਥ ਨੰਗਲ, ਪਰਮਜੀਤ ਖਲਵਾੜਾ, ਸ੍ਰੀਮਤੀ ਸੀਤਾ ਕੌਲ, ਸਰਬਜੀਤ ਕੌਲ, ਜੁਗਿੰਦਰ ,ਕਾਲਾ ਮੇਹਟਾਂ, ਪਿਆਰਾ ਲਾਲ ਭਾਣੋਕੀ, ਰਾਜਪਾਲ ਖੇੜਾ, ਬਿੰਦਰ ਹਾਕੂਪੁਰਾ, ਮਨੋਜ ਚਾਚੋਕੀ, ਅਸ਼ੋਕ ਰਾਮਪੁਰਾ, ਮੱਖਣ ਡੱਡਲ ਮੁਹੱਲਾ, ਪਰਸ ਰਾਮ ਸ਼ਿਵਪੁਰੀ ਆਦਿ ਹਾਜਰ ਸਨ।