ਫਗਵਾੜਾ 27 ਨਵੰਬਰ (ਸ਼ਿਵ ਕੋੜਾ) ਅਜਾਦ ਰੰਗ ਮੰਚ ਕਲਾ ਭਵਨ ਫਗਵਾੜਾ ਵਲੋਂ ਪ੍ਰਸਿੱਧ ਕਵੀ ਸੁਖਦੇਵ ਸਿੰਘ ਗੰਢਵਾਂ ਦਾ ਰੂਬਰੂ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਉੱਘੀ ਕਵਿਤਰੀ ਬੀਬੀ ਕੁਲਵੰਤ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਉੱਘੇ ਕਵੀ ਭਿੰਡਰ ਪਟਵਾਰੀ ਤੇ ਲੇਖਕ ਗੁਰਮੀਤ ਪਲਾਹੀ ਸ਼ਾਮਲ ਹੋਏ। ਇਸ ਦੌਰਾਨ ਸੁਖਦੇਵ ਸਿੰਘ ਗੰਢਵਾਂ ਨੂੰ ਉਹਨਾਂ ਦੀ ਲੇਖਨ ਸ਼ੈਲੀ ਅਤੇ ਜੀਵਨ ਬਾਰੇ ਅਧਿਆਪਕ ਆਗੂ ਵਰਿੰਦਰ ਸਿੰਘ ਕੰਬੋਜ ਨੇ ਚਾਨਣਾ ਪਾਇਆ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿਚ ਪਰਮਿੰਦਰਜੀਤ ਸਿੰਘ, ਬਲਦੇਵ ਕੋਮਲ, ਰਵਿੰਦਰ ਚੋਟ, ਯਸ਼ ਚੋਪੜਾ, ਰਾਮ ਪ੍ਰਕਾਸ਼ ਟੋਨੀ, ਜਸਵਿੰਦਰ ਹਮਦਰਦ, ਸੀਤਲ ਬੰਗਾ, ਭਜਨ ਸਿੰਘ ਵਿਰਕ, ਰੱਤੂ ਰੰਧਾਵਾ, ਪ੍ਰੇਮ ਲਤਾ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਮਾਜ ਵਿਚ ਵਾਪਰ ਰਹੀਆਂ ਕੁਰੀਤੀਆਂ ‘ਤੇ ਰਚਨਾਵਾਂ ਪੇਸ਼ ਕੀਤੀਆਂ। ਅੰਤ ਵਿਚ ਰਾਮ ਬਾਂਸਲ ਨੇ ਸਮੂਹ ਕਵੀਆਂ ਅਤੇ ਪਤਵੰਤਿਆਂ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਅਜਾਦ ਰੰਗ ਮੰਚ ਵਲੋਂ ਸੁਖਦੇਵ ਸਿੰਘ ਗੰਢਮ ਦਾ ਸਨਮਾਨ ਕੀਤਾ ਗਿਆ ਅਤੇ ਭਵਿੱਖ ਵਿਚ ਹੋਰ ਵੀ ਲੇਖਣੀਆਂ ਰਾਹੀਂ ਸਮਾਜ ਨੂੰ ਸੇਧ ਦਿੰਦੇ ਰਹਿਣ ਦੀ ਅਪੀਲ ਕੀਤੀ।