ਫਗਵਾੜਾ: 28 ਜਨਵਰੀ (ਸ਼ਿਵ ਕੋੜਾ) )- ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ(ਰਜਿ:) ਦੇ ਕਾਰਜ਼ਸ਼ੀਲ
ਮੈਂਬਰ ਪ੍ਰਸਿੱਧ ਪੱਤਰਕਾਰ ਤੇ ਕਾਲਮਨਵੀਸ ਸੁਰਿੰਦਰ ਮਚਾਕੀ ਅਚਨਚੇਤ ਵਿਛੋੜੇ ਦੇ ਗਏ।
ਸੁਰਿੰਦਰ ਮਚਾਕੀ ਪੰਜਾਬ ਦੇ ਪ੍ਰਸਿੱਧ ਕਾਲਮਨਵੀਸ ਸਨ, ਜਿਹਨਾ ਦੇ ਲੇਖ ਪੰਜਾਬੀ ਦੀਆਂ
ਦੇਸ਼-ਵਿਦੇਸ਼ ਦੀਆਂ ਅਖ਼ਬਾਰਾਂ ਵਿੱਚ ਛੱਪਦੇ ਸਨ। ਸੰਘਰਸ਼ਸ਼ੀਲ, ਬੁੱਧੀਮਾਨ, ਚਿੰਤਕ
ਸੁਰਿੰਦਰ ਮਚਾਕੀ ਦੇ ਇਸ ਦੁਨੀਆ ਤੋਂ ਤੁਰ ਜਾਣ ‘ਤੇ ਪੰਜਾਬੀ ਵਿਰਸਾ ਟਰੱਸਟ ਦੇ
ਮੈਂਬਰਾਂ ਨੇ ਇੱਕ ਸੰਖੇਪ ਸਮਾਗਮ ਦੌਰਾਨ, ਜਿਸ ਵਿੱਚ ਅੰਤਰਰਾਸ਼ਟਰੀ ਪੱਤਰਕਾਰ ਪ੍ਰੋ:
ਸ਼ਿੰਗਾਰਾ ਸਿੰਘ ਢਿੱਲੋਂ, ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ, ਪ੍ਰੋ:
ਜਸਵੰਤ ਸਿੰਘ ਗੰਡਮ, ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਅਤੇ ਫਗਵਾੜਾ ਦੇ ਚਿੰਤਕ,
ਲੇਖਕ ਸ਼ਾਮਲ ਸਨ, ਨੇ ਦੋ ਮਿੰਟ ਦਾ ਮੋਨ ਧਾਰਿਆ ਅਤੇ ਵਿਛੜੇ ਸਾਥੀ ਕਾਲਮਨਵੀਸ ਨੂੰ ਸ਼ਰਧਾ
ਦੇ ਫੁੱਲ ਭੇਂਟ ਕੀਤੇ। ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਗੁਰਮੀਤ ਸਿੰਘ
ਪਲਾਹੀ, ਗੁਰਚਰਨ ਸਿੰਘ ਨੂਰਪੁਰ ਜਨਰਲ ਸਕੱਤਰ,ਡਾ: ਐਸ.ਐਸ.ਛੀਨਾ, ਡਾ: ਚਰਨਜੀਤ
ਸਿੰਘ ਗੁੰਮਟਾਲਾ, ਜੀ.ਐਸ.ਗੁਰਦਿੱਤ, ਦੀਦਾਰ ਸ਼ੇਤਰਾ, ਡਾ: ਸਵਰਾਜ ਸਿੰਘ, ਐਡਵੋਕੇਟ
ਐਸ.ਐਲ. ਵਿਰਦੀ, ਰਵਿੰਦਰ ਚੋਟ ਨੇ ਸੁਰਿੰਦਰ ਮਚਾਕੀ ਦੇ ਇਸ ਦੁਨੀਆ ਤੋਂ ਰੁਖ਼ਸਤ
ਹੋਣ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।