ਫਗਵਾੜਾ, 5 ਮਈ (ਸ਼ਿਵ ਕੋੜਾ) ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੁੱਟਬਾਲ ਖਿਡਾਰੀ ਅਤੇ ਕਈ ਵਰ੍ਹੇ ਵੱਖੋ-ਵੱਖਰੀ ਕਲੱਬਾਂ ਸਮੇਤ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਬਤੌਰ ਗੋਲਕੀਪਰ ਖੇਡਦੇ ਰਹੇ ਫੋਰਮੈਨ ਬਲਵਿੰਦਰ ਸਿੰਘ ਨੂੰ ਉਹਨਾ ਦੀਆਂ 30 ਸਾਲ ਤੋਂ ਵੱਧ ਦੀਆਂ ਸ਼ਾਨਦਾਰ ਸੇਵਾਵਾਂ ਦੇਣ ਤੇ ਸੇਵਾ ਮੁਕਤੀ ਸਮੇਂ ਪਾਵਰਕਾਮ ਦੇ ਉੱਚ ਅਧਿਕਾਰੀਆਂ ਨੇ ਉਹਨਾ ਦਾ ਸਨਮਾਨ ਕੀਤਾ। ਫੋਰਮੈਨ ਬਲਵਿੰਦਰ ਸਿੰਘ ਦੇ ਮਾਣ ਵਿੱਚ ਕੋਵਿਡ-19 ਨਿਯਮਾਂ ਨੂੰ ਧਿਆਨ ‘ਚ ਰੱਖਦਿਆਂ ਇੱਕ ਸੰਖੇਪ ਇਕੱਠ ਵਿੱਚ ਉਹਨਾ ਦੀਆਂ ਪਾਵਰਕਾਮ ਅਤੇ ਖੇਡਾਂ ਨੂੰ ਵੱਡੀ ਦੇਣ ਦੀ ਵਕਤਿਆਂ ਨੇ ਚਰਚਾ ਕੀਤੀ। ਐਸ.ਡੀ.ਓ. ਅਜੀਤ ਸਿੰਘ ਨੇ ਉਹਨਾ ਨੂੰ ਖਿਡਾਰੀ ਦੇ ਨਾਲ-ਨਾਲ ਬੋਰਡ ਦਾ ਕੁਸ਼ਲ ਅਫ਼ਸਰ ਕਿਹਾ। ਲੇਖਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਉਹਨਾ  ਦੇ ਪਰਿਵਾਰਕ  ਜੀਵਨ ਅਤੇ ਸਮਾਜ ਸੇਵਾ ਬਾਰੇ ਵੱਡਮੁੱਲੇ ਸ਼ਬਦ ਕਹੇ।  ਫੋਰਮੈਨ ਬਲਵਿੰਦਰ ਸਿੰਘ ਨੂੰ ਉਹਨਾ ਦੀਆਂ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਲਈ ਪਲਾਹੀ ਪਿੰਡ ਵਲੋਂ ਸੁਖਵਿੰਦਰ ਸਿੰਘ ਸੱਲ, ਰੂਪ ਲਾਲ, ਮਾਸਟਰ ਗੁਰਮੀਤ ਸਿੰਘ ਸ਼ਾਹਕੋਟ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਸਨਮਾਨ ਚਿੰਨ ਦਿੱਤਾ। ਇਸ ਸਮੇਂ ਐਕਸੀਅਨ ਦਫ਼ਤਰ, ਮਾਡਲ ਟਾਊਨ ਦਫ਼ਤਰ ਅਤੇ ਪਾਵਰਕਾਮ ਦੇ ਕਰਮਚਾਰੀਆਂ ਨੇ ਉਹਨਾ ਨੂੰ ਸਨਮਾਨ ਦਿੱਤਾ। ਇਸ ਸਮੇਂ ਉਹਨਾ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ।