ਜਲੰਧਰ :ਪ੍ਰਿੰਸੀਪਲ ਡਾ. ਜਗਰੂਪ ਸਿੰਘ ਜੀ ਦੀ ਯੋਗ ਅਗਵਾਈ ਵਿਚ ਕਾਲਜ ਦੇ
ਸੀ.ਡੀ.ਟੀ.ਪੀ. ਵਿਭਾਗ ਵਲੋਂ “ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ” ਸਬੰਧੀ ਇਕ
ਸੈਮੀਨਾਰ ਕੀਤਾ ਗਿਆ।ਇੰਟ੍ਰਨਲ ਕੋਆਰਡੀਨੇਟਰ ਪ੍ਰੋ. ਕਸ਼ਮੀਰ ਕੁਮਾਰ ਜੀ ਨੇ ਡੇਂਗੂ ਅਤੇ
ਚਿਕਨਗੁਨਿਆ ਦੇ ਲੱਛਣ ਅਤੇ ਉਸ ਤੋਂ ਬਚਾਉ ਦੇ ਤਰੀਕਿਆਂ ਸਬੰਧੀ ਵਿਸਥਾਰ ਪੂਰਵਕ
ਚਾਨ੍ਹਣਾਂ ਪਾਇਆਂ। ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨਿਆ ਏਡੀਜ ਨਾਂ ਦੇ
ਮੱਛਰਾਂ ਦੇ ਕੱਟਣ ਨਾਲ ਫੈਲਦੇ ਹਨ।ਇਹ ਮੱਛਰ ਸਾਫ਼ੳਮਪ; ਖੜ੍ਹੇ ਪਾਣੀ ਦੇ ਸੋਮਿਆਂ ਵਿੱਚ
ਪੈਦਾ ਹੁੰਦਾ ਹੈ ਅਤੇ ਇਹ ਸਿਰਫ ਦਿਨ ਵੇਲੇ ਹੀ ਕੱਟਦਾ ਹੈ।ਵਿੱਦਿਆਰਥੀਆਂ ਨੂੰ
ਜਾਗਰੂਕ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਤੋਂ ਘਬਰਾਉਣ ਦੀ ਜਰੂਰਤ ਨਹੀਂ ਕਿਉਂਕਿ
ਡੇਂਗੂ ਅਤੇ ਚਿਕਨਗੁਨਿਆ ਇਲਾਜ ਯੋਗ ਹਨ।ਸਿਰਫ਼ੳਮਪ; ਸਾਨੂੰ ਆਪਣੇ ਆਲੇ – ਦੁਆਲੇ ਦੀ
ਸਫਾਈ ਰੱਖਣੀ ਚਾਹੀਦੀ ਹੈ ਤਾਂਕਿ ਮੱਛਰ ਪੈਦਾ ਹੀ ਨਾ ਹੋਵੇ। ਬਦਲਦੇ ਮੌਸਮ ਵਿੱਚ
ਸਾਨੂੰ ਪੂਰੇ ਕਪੜੇ ਪਹਿਣ ਕੇ ਰੱਖਣੇ ਚਾਹੀਦੇ ਹਨ ਅਤੇ ਵੱਧ ਤੋ ਵੱਧ ਤਰਲ ਪਦਾਰਥਾਂ ਦਾ
ਸੇਵਨ ਕਰਨਾ ਚਾਹੀਦਾ ਹੈ।ਬੁਖਾਰ ਹੋਣ ਦੀ ਸੂਰਤ ਵਿੱਚ ਸਾਨੂੰ ਤੁਰੰਤ ਡਾਕਟਰੀ ਸਹਾਇਤਾ
ਲੈਣੀ ਚਾਹੀਦੀ ਹੈ।ਲੋੜ ਪੈਣ ਤੇ ਜੇਕਰ ਕਿਸੇ ਮਰੀਜ ਨੂੰ ਖੂੰਨ ਜਾਂ ਸੈਲਾ ਦੀ ਜਰੂਰਤ ਹੋਵੇ
ਤਾਂ ਸਾਨੂੰ ਉਸਦੀ ਤੁਰੰਤ ਮੱਦਦ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।ਮਾਣਯੋਗ
ਪ੍ਰਿੰਸੀਪਲ ਸਾਹਿਬ ਜੀ ਨੇ ਵਿੱਦਿਆਰਥੀਆਂ ਨੂੰ ਆਪਣਾ ਚੋਗਿਰਦਾ ਸਾਫ਼ੳਮਪ; ਰੱਖਦਿਆਂ
ਡੇਂਗੂ ਤੋ ਬੱਚਣ ਦੀ ਨਸੀਹਤ ਦਿੱਤੀ।ਇਸ ਮੋਕੇ ਤੇ ਵਿਭਾਗ ਵਲੋਂ ਲੋਕਾ ਨੂੰ ਜਾਗਰੂਕ ਕਰਨ
ਲਈ “ਡੇਂਗੂ ਅਤੇ ਚਿਕਨਗੁਨਿਆ ਦੀ ਰੋਕਥਾਮ” ਸਬੰਧੀ ਇਕ ਰੰਗੀਨ ਇਸ਼ਤਿਹਾਰ ਜਾਰੀ
ਕਰਕੇ ਸੋਸ਼ਲ ਮੀਡੀਆ ਰਾਹੀਂ ਅਲੱਗ ਅਲੱਗ ਲੋਕਾਂ ਤੱਕ ਭੇਜਿਆ ਗਿਆ ਤਾਂਕਿ ਉਹ ਇਸ
ਨਾਮੁਰਾਦ ਬਿਮਾਰੀ ਤੋਂ ਬੱਚ ਸਕਣ।ਵਿਭਾਗ ਨੇ ਆਪਣੇ ਸਾਰੇ ਪ੍ਰਸਾਰ ਕੇਂਦਰਾ ਤੇ
ਵਿੱਦਿਆਰਥੀਆਂ ਨੂੰ ਡੇਂਗੂ ਸਬੰਧੀ ਜਾਗਰੂਕ ਕਰਨ ਦੀ ਹਦਾਇਤ ਕੀਤੀ।ਇਸ ਸੈਮੀਨਾਰ
ਵਿੱਚ ਲੱਗ- ਭੱਗ 140 ਵਿੱਦਿਆਰਥੀਆਂ ਨੇ ਸ਼ਿੱਕਤ ਕੀਤੀ।ਜਿਸ ਵਿੱਚ ਸ਼੍ਰੀ ਅੰਕੁਸ਼ ਸ਼ਰਮਾ,
ਮੈਡਮ ਪ੍ਰਤੀਭਾ ਅਤੇ ਮੈਡਮ ਅੰਕਿਤਾ ਉਚੇਚੇ ਤੋਰ ਤੇ ਹਾਜਿਰ ਹੋਏ।ਅੰਤ ਵਿੱਚ ਮੁੱਖੀ
ਵਿਭਾਗ ਮੈਡਮ ਮੰਜੂ ਮਨਚੰਦਾ ਜੀ ਨੇ ਸਾਰੇ ਭਾਗੀਦਾਰਾਂ ਦਾ ਤਹਿਦਿਲ ਤੋਂ ਧੰਨਵਾਦ
ਕੀਤਾ।ਜਿੱਥੇ ਮਿਸ ਨੇਹਾ (ਸੀ. ਡੀ. ਕੰਸਲਟੈਂਟ) ਨੇ ਸੈਮੀਨਾਰ ਕੌਆਰਡੀਨੇਟਰ ਦੀ ਭੁਮੀਕਾ
ਨਿਭਾਈ ਉੱਥੇ ਇਹ ਸੈਮੀਨਾਰ ਵਿੱਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਿਆ।