ਜਲੰਧਰ :- ਭਾਰਤ ਦੀ ਵਿਰਾਸਤ ਅਤੇ ਆਟੋਨੌਮਸ ਸੰਸਥਾ, ਇੰਡੀਆ ਟੁਡੇ ਮੈਗਜ਼ੀਨ ਦੀ ਬੈਸਟ ਕਾਲਜਿਜ਼ ਸਰਵੇਖਣ 2020 ਅਤੇ ਆਊਟਲੁੱਕ
ਮੈਗਜ਼ੀਨ ਦੇ ਸਰਵੇਖਣ ਵਿੱਚੋਂ ਟਾਪ ਨੈਸ਼ਨਲ ਅਤੇ ਸਟੇਟ ਰੈਂਕਿੰਗ ਪ੍ਰਾਪਤ, ਮਹਿਲਾ ਸਸ਼ਕਤੀਕਰਨ ਦੀ ਸੀਟ, ਕੰਨਿਆ
ਮਹਾਂਵਿਦਿਆਲਾ, ਜਲੰਧਰ ਦੁਆਰਾ ਸਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਦੇ ਰਹਿਣ ਦੇ
ਲਈ ਪ੍ਰੇਰਿਤ ਕੀਤਾ ਜਾਂਦਾ ਰਹਿੰਦਾ ਹੈ। ਇਸ ਹੀ ਕੜੀ ਦੇ ਵਿਚ ਵਿਦਿਆਲਾ ਦੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੈਮਿਸਟਰੀ
ਵਿੱਚ ਅਸਿਸਟੈਂਟ ਪ੍ਰੋਫੈਸਰ ਡਾ. ਨਰਿੰਦਰਜੀਤ ਕੌਰ ਨੂੰ ਉਨ੍ਹਾਂ ਦੀ ਪੁਸਤਕ ਪ੍ਰਕਾਸ਼ਤ ਹੋਣ ਤੇ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ
ਵੱਲੋਂ ਸਨਮਾਨਿਤ ਕੀਤਾ ਗਿਆ। ਡਾ. ਨਰਿੰਦਰਜੀਤ ਕੌਰ ਨੇ ਦੱਸਿਆ ਕਿ ਲੈਂਬਰਟ ਪਬਲੀਕੇਸ਼ਨਜ਼, ਜਰਮਨੀ ਦੁਆਰਾ ਪ੍ਰਕਾਸ਼ਿਤ
ਇਹ ਪੁਸਤਕ ਗ੍ਰੀਨ ਐਂਡ ਐਫੀਸ਼ੈਂਟ ਐਕਸਟਰੈਕਸ਼ਨ ਆਫ ਡਾਈਜ਼ ਫਰੌਮ ਟੈਕਸਟਾਈਲ ਐਫਲੂਐਂਟ ਯੁਜਿੰਗ ਰਿਵਰਸ
ਮਾਈਸੈਲਜ਼ ਵਿਸ਼ੇ ਤੇ ਆਧਾਰਿਤ ਹੈ। ਇਸ ਦੇ ਨਾਲ ਹੀ ਉਨ੍ਹਾਂ ਇਸ ਸਨਮਾਨ ਲਈ ਮੈਡਮ ਪ੍ਰਿੰਸੀਪਲ ਪ੍ਰਤੀ ਧੰਨਵਾਦ ਵਿਅਕਤ
ਕਰਦੇ ਹੋਏ ਕਿਹਾ ਕਿ ਅਜਿਹੀ ਹੱਲਾਸ਼ੇਰੀ ਉਨ੍ਹਾਂ ਨੂੰ ਦੁੱਗਣੇ ਜੋਸ਼ ਅਤੇ ਉਤਸ਼ਾਹ ਨਾਲ ਸਿੱਖਿਆ ਦੇ ਖੇਤਰ ਵਿੱਚ ਕੰਮ ਕਰਨ ਲਈ
ਪ੍ਰੇਰਿਤ ਕਰਦੀ ਹੈ। ਵਰਨਣਯੋਗ ਹੈ ਕਿ ਕੈਮਿਸਟਰੀ ਦੇ ਖੇਤਰ ਨਾਲ ਜੁੜੇ ਡਾ. ਨਰਿੰਦਰਜੀਤ ਕੌਰ ਦੁਆਰਾ ਇਕ ਨਵੀਂ ਵਿਧੀ ਦੀ
ਵਰਤੋਂ ਕਰਕੇ ਗੰਧਲੇ ਪਾਣੀ ਵਿੱਚੋਂ ਰੰਗਾਂ ਨੂੰ ਹਟਾਉਣ ਸਬੰਧੀ ਕੰਮ ਕੀਤਾ ਜਾ ਰਿਹਾ ਹੈ। ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ
ਦੁਆਰਾ ਐਵਾਰਡ ਆਫ ਐਕਸੀਲੈਂਸ ਇਨ ਰਿਸਰਚ ਨਾਲ ਸਨਮਾਨਿਤ ਡਾ. ਨਰਿੰਦਰਜੀਤ ਕੌਰ ਦੇ ਵਿਭਿੰਨ ਅੰਤਰਰਾਸ਼ਟਰੀ
ਐੱਸ.ਸੀ.ਆਈ. ਅਤੇ ਸਕੋਪਸ ਜਰਨਲਾਂ ਵਿੱਚ ਕਈ ਰਿਸਰਚ ਪੇਪਰ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸਦੇ ਨਾਲ ਹੀ ਵਿਦੇਸ਼ਾਂ ਵਿਚ
ਆਯੋਜਿਤ ਕਈ ਮਹੱਤਵਪੂਰਨ ਅੰਤਰਰਾਸ਼ਟਰੀ ਪੱਧਰ ਦੀਆਂ ਕਾਨਫਰੰਸਾਂ ਅਤੇ ਸੈਮੀਨਾਰਾਂ ਆਦਿ ਵਿੱਚ ਉਨ੍ਹਾਂ ਨੂੰ ਗੈਸਟ ਸਪੀਕਰ
ਅਤੇ ਕੁੰਜੀਵਤ ਭਾਸ਼ਣ ਲਈ ਸੱਦਿਆ ਜਾ ਚੁੱਕਾ ਹੈ। ਟੀਚਿੰਗ-ਲਰਨਿੰਗ ਵਿਚ ਆਈ.ਸੀ.ਟੀ. ਟੂਲਜ਼ ਦੀ ਵਰਤੋਂ ਵਿਸ਼ੇ ਤੇ ਕਈ
ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮਾਂ ਅਤੇ ਵਰਕਸ਼ਾਪਾਂ ਵਿੱਚ ਸਰੋਤ ਬੁਲਾਰੇ ਵਜੋਂ ਵੀ ਉਨ੍ਹਾਂ ਦੁਆਰਾ ਸ਼ਿਰਕਤ ਕੀਤੀ ਜਾ ਚੁੱਕੀ ਹੈ।
ਮੈਡਮ ਪ੍ਰਿੰਸੀਪਲ ਨੇ ਇਸ ਵਿਸ਼ੇਸ਼ ਪ੍ਰਾਪਤੀ ਦੀ ਡਾ. ਨਰਿੰਦਰਜੀਤ ਕੌਰ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਕੰਨਿਆ ਮਹਾਂ
ਵਿਦਿਆਲਾ ਵਿਚ ਨਿਰੰਤਰ ਅਜਿਹਾ ਮਾਹੌਲ ਸਿਰਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਵਿੱਚ ਰਹਿ ਕੇ ਅਧਿਆਪਕ ਅਤੇ
ਵਿਦਿਆਰਥੀ ਖੋਜ ਖੇਤਰ ਵਿੱਚ ਕਾਰਜ ਕਰਨ ਲਈ ਉਤਸ਼ਾਹਿਤ ਹੋਣ ਦੇ ਨਾਲ-ਨਾਲ ਅਕਾਦਮਿਕ ਪੱਧਰ ਤੇ ਵੀ ਆਪਣਾ ਵੱਧ ਤੋਂ
ਵੱਧ ਯੋਗਦਾਨ ਪਾ ਸਕਣ।