ਫਗਵਾੜਾ 3 ਅਗਸਤ (ਸ਼ਿਵ ਕੋੜਾ) ਪ੍ਰੇਮ ਨਗਰ ਸੇਵਾ ਸੁਸਾਇਟੀ ਵਲੋਂ ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਗੁਰਦੁਆਰਾ ਸਾਹਿਬ ਪ੍ਰੇਮ ਨਗਰ ਦੇ ਗੁਰੂ ਰਾਮਦਾਸ ਹਾਲ ਵਿਖੇ ਕੋਵਿਡ-19 ਬਿਮਾਰੀ ਦੀ ਰੋਕਥਾਮ ਲਈ ਟੀਕਾਕਰਣ ਕੈਂਪ ਲਗਾਇਆ ਗਿਆ। ਜਿਸ ਵਿਚ ਏ.ਐਨ.ਐਮ. ਸੋਨਾ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਨੇ ਪ੍ਰੇਮ ਨਗਰ ਤੋਂ ਇਲਾਵਾ ਮੁਹੱਲਾ ਗੁਰਨਾਨਕਪੁਰਾ, ਖੇੜਾ ਰੋਡ ਤੇ ਮਾਸਟਰ ਸਾਧੂ ਰਾਮ ਨਗਰ ਦੇ ਸੌ ਵਸਨੀਕਾਂ ਨੂੰ ਪਹਿਲੀ ਤੇ ਦੂਸਰੀ ਡੋਜ ਦਾ ਟੀਕਾ ਲਗਾਇਆ। ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪੰਜਾਹ ਨਾਗਰਿਕਾਂ ਨੂੰ ਪਹਿਲੀ ਅਤੇ ਪੰਜਾਹ ਨਾਗਰਿਕਾਂ ਨੂੰ ਦੂਸਰੀ ਡੋਜ ਦਾ ਟੀਕਾ ਲਗਾਇਆ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ ਅਤੇ ਸਕੱਤਰ ਸੁਰਿੰਦਰ ਪਾਲ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਕੈਂਪ ਲਗਾਉਣ ਵਿਚ ਦਿੱਤੇ ਸਹਿਯੋਗ ਲਈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਇਸ ਮੌਕੇ ਵੰਦਨਾ ਸ਼ਰਮਾ, ਕਾਂਤਾ ਸ਼ਰਮਾ, ਮਹਿੰਦਰ ਸਿੰਘ, ਰਾਜਾ ਚਾਨਾ, ਪੰਕਜ ਰਾਵਤ, ਸਿਮਰਨ ਕੌਰ, ਵਿਸ਼ਵਾ ਮਿੱਤਰ ਸ਼ਰਮਾ, ਸੋਢੀ ਸਿੰਘ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਾਜਰ ਸਨ।