ਫਗਵਾੜਾ 30 ਅਪ੍ਰੈਲ (ਸ਼਼ਿਵ ਕੋੋੜਾ) ਬਲਾਕ ਵਿਕਾਸ ਅਤੇ ਪੰਚਾਇਤ ਦਫਤਰ ਫਗਵਾੜਾ ਵਿਖੇ ਕਰੀਬ 23 ਸਾਲ ਦੀ ਸੇਵਾ ਉਪਰੰਤ ਬਤੌਰ ਪੰਚਾਇਤ ਅਫਸਰ ਸੇਵਾ ਮੁਕਤ ਹੋਏ ਸ੍ਰ. ਸੰਤੋਖ ਸਿੰਘ ਨੂੰ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਬੀ.ਡੀ.ਪੀ.ਓ. ਸੁਖਦੇਵ ਸਿੰਘ ਅਤੇ ਬਲਾਕ ਸੰਮਤੀ ਫਗਵਾੜਾ ਦੇ ਚੇਅਰਮੈਨ ਗੁਰਦਿਆਲ ਸਿੰਘ ਭੁੱਲਾਰਾਈ ਨੇ ਕਿਹਾ ਕਿ ਸੰਤੋਖ ਸਿੰਘ ਇਕ ਮਿਹਨਤੀ ਅਤੇ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ ਜਿਹਨਾਂ ਨੇ ਫਗਵਾੜਾ ਦੇ ਪੇਂਡੂ ਵਿਕਾਸ ਵਿਚ ਹਮੇਸ਼ਾ ਵਢਮੁੱਲਾ ਸਹਿਯੋਗ ਦਿੱਤਾ। ਉਹਨਾਂ ਦੀਆਂ ਸੇਵਾਵਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ੍ਰ. ਸੰਤੋਖ ਸਿੰਘ ਨੇ ਸੇਵਾ ਦੌਰਾਨ ਬਿਤਾਏ ਸੁਨਿਹਰੀ ਪਲਾਂ ਨੂੰ ਯਾਦ ਕੀਤਾ ਅਤੇ ਸਮੂਹ ਸਟਾਫ ਅਤੇ ਸੀਨੀਅਰ ਅਧਿਕਾਰੀਆਂ, ਸਰਪੰਚਾਂ, ਪੰਚਾਂ ਤੋਂ ਪ੍ਰਾਪਤ ਹੋਏ ਪਿਆਰ ਅਤੇ ਸਤਿਕਾਰ ਲਈ ਸਾਰਿਆਂ ਦਾ ਧੰਨਵਾਦ ਕੀਤਾ। ਇਸ ਦੌਰਾਨ ਉਹਨਾਂ ਦੇ ਸਾਥੀ ਕਰਮਚਾਰੀਆਂ ਵਲੋਂ ਖੂਬਸੂਰਤ ਤੋਹਫੇ ਭੇਂਟ ਕੀਤੇ ਗਏ। ਕੋਵਿਡ-19 ਕੋਰੋਨਾ ਮਹਾਮਾਰੀ ਦੇ ਚਲਦਿਆਂ ਵਿਦਾਇਗੀ ਸਮਾਗਮ ਨੂੰ ਸੰਖੇਪ ਰੂਪ ਵਿਚ ਹੀ ਰੱਖਿਆ ਗਿਆ। ਇਸ ਮੌਕੇ ਏ.ਈ. ਸ਼ਿਵ ਕੁਮਾਰ, ਸੁਪਰਡੈਂਟ ਚੰਦਰਪਾਲ, ਪੰਚਾਇਤ ਅਫਸਰ ਜਗਜੀਤ ਸਿੰਘ ਪਰਮਾਰ, ਪੰਚਾਇਤ ਸਕੱਤਰ ਮਲਕੀਤ ਚੰਦ, ਸਦੀਸ਼ ਕੁਮਾਰ, ਸੁਲੱਖਣ ਸਿੰਘ, ਗੁਰਮੇਲ ਸਿੰਘ, ਬਿੰਦਰ ਸਿੰਘ ਤੋਂ ਇਲਾਵਾ ਤਲਵਿੰਦਰ ਸਿੰਘ ਜੀ.ਆਰ.ਐਸ. ਮਨਰੇਗਾ, ਜਸਕਰਨ ਵਰਮਾ ਟੀ.ਏ., ਠੇਕੇਦਾਰ ਜੋਗੀ ਲਾਲ, ਨਵਜੋਤ ਸਿੰਘ, ਸ਼ਿਵ ਕੁਮਾਰ ਆਦਿ ਹਾਜਰ ਸਨ।