ਫਗਵਾੜਾ:-(ਸ਼ਿਵ ਕੋੜਾ) ਸਕੇਪ ਸਾਹਿੱਤਕ ਸੰਸਥਾ (ਰਜਿ:) ਫਗਵਾੜਾ ਵਲੋਂ ਬੀਤੇ ਦਿਨੀਂ ਪੰਜਾਬੀ, ਸਾਹਿੱਤ, ਸਭਿਆਚਾਰ ਨਾਲ ਜੁੜੀਆਂ ਸਖ਼ਸ਼ੀਅਤਾਂ ਸਰਵ ਜਗਜੀਤ ਸਿੰਘ ਜ਼ੀਰਵੀ (ਗ਼ਜ਼ਲ ਗਾਇਕ) ਬੀ.ਐਸ. ਨਾਰੰਗ (ਸੰਗੀਤਕਾਰ), ਪ੍ਰੋ: ਨਰੰਜਨ ਸਿੰਘ ਢੇਸੀ(ਸਾਹਿੱਤਕਾਰ ਅਤੇ ਚਿੰਤਕ), ਅਨੂਪ ਸਿੰਘ ਨੂਰੀ, ਸ਼ਾਇਰ ਰਜਿੰਦਰ ਪ੍ਰਦੇਸੀ (ਗ਼ਜ਼ਲਗੋ) ਦੇ ਅਚਾਨਕ ਅਕਾਲ ਚਲਾਣੇ ਉਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਕੇਪ ਸੰਸਥਾ ਦੇ ਅਹੁਦੇਦਾਰਾਂ ਸਰਵ ਰਵਿੰਦਰ ਚੋਟ, ਗੁਰਮੀਤ ਸਿੰਘ ਪਲਾਹੀ, ਪਰਵਿੰਦਰਜੀਤ ਸਿੰਘ, ਬਲਦੇਵ ਰਾਜ ਕੋਮਲ, ਲਛਕਰ ਸਿੰਘ ਢੰਡਵਾੜਵੀ, ਕਰਮਜੀਤ ਸਿੰਘ, ਉਰਮਲਜੀਤ ਸਿੰਘ, ਲਾਲੀ ਕਰਤਾਰਪੁਰੀ ਨੇ ਇਹਨਾਂ ਸਖ਼ਸ਼ੀਅਤਾਂ ਦੀਆਂ ਜ਼ਿੰਦਗੀ ‘ਚ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਉਹਨਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ।