ਮੁਹਾਲੀ– ਪੰਜਾਬੀ ਸਾਹਿੱਤ ਵਿਚ ਨਾਮਵਰ ਹਸਤਾਖ਼ਰ ਡਾ. ਦਲੀਪ ਕੌਰ ਟਿਵਾਣਾ ਕੋਈ ਅੱਧਾ ਘੰਟਾ ਪਹਿਲਾਂ ਮੋਹਾਲੀ ਦੇ ਮੈਕਸ ਹਸਪਤਾਲ ਵਿਚ ਗੁਜ਼ਰ ਗਏ ਹਨ। ਇਹ ਜਾਣਕਾਰੀ ਡਾਕਟਰ ਟਿਵਾਣਾ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਮਿਨਹਾਸ ਨੇ ਦਿੱਤੀ ਹੈ। ਉਨ੍ਹਾਂ ਨੂੰ ਪਹਿਲਾਂ ਪਟਿਆਲੇ ਉਨ੍ਹਾਂ ਦੀ ਪੰਜਾਬੀ ਯੂਨੀਵਰਸਿਟੀ ਵਿਚ ਰਿਹਾਇਸ਼ ਬੀ-12 ਵਿਚ ਲਿਜਾਇਆ ਜਾਏਗਾ। ਉੱਥੇ ਹੀ ਕੱਲ੍ਹ 12 ਵਜੇ ਸਸਕਾਰ ਕੀਤਾ ਜਾਵੇਗਾ।