ਫਗਵਾੜਾ, 16 ਅਗਸਤ (ਸ਼ਿਵ ਕੋੜਾ) ਪੰਜਾਬੀ ਵਿਰਸਾ ਟਰੱਸਟ ਵਲੋਂ ਅੰਤਰਰਾਸ਼ਟਰੀ ਪੱਤਰਕਾਰ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ “ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟਪੰਜਾਬੀ ਸੰਸਾਰ-2021″ ਅੱਜ ਫਗਵਾੜਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਡਾ: ਸਰਬਜੀਤ ਸਿੰਘ ਛੀਨਾਡਾ: ਹਰਜਿੰਦਰ ਸਿੰਘ ਵਾਲੀਆਪ੍ਰੋ: ਜਸਵੰਤ ਸਿੰਘ ਗੰਡਮਸ:ਨਰਪਾਲ ਸਿੰਘ ਸ਼ੇਰਗਿੱਲਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਕੀਤੀ। ਇਸ ਮੌਕੇ ਤੇ ਹਾਜ਼ਰ ਲੇਖਕਾਂਸਰੋਤਿਆਂ ਨੂੰ ਜੀ ਆਇਆਂ ਕਹਿੰਦਿਆਂ ਟਰੱਸਟ ਪ੍ਰਧਾਨ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਨਿਰਪੱਖ ਪੱਤਰਕਾਰੀ ਕਰਨਾ  ਅਤੇ ਲਿਖਣਾ ਬਹੁਤ ਜੋਖ਼ਮ ਭਰਿਆ ਕੰਮ ਹੈਕਿਉਂਕਿ ਸਥਾਪਤੀ,ਅਸਹਿਮਤੀ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਦੀ। ਭਾਵੇਂ ਦੇਸ਼ ਦੀ ਸਰਬ ਉੱਚ ਅਦਾਲਤ ਨੇ ਅਸਿਹਮਤੀ ਨੂੰ ਲੋਕਤੰਤਰ ਦੀ ਆਤਮਾ ਕਿਹਾ ਹੈਪਰ ਮੌਜੂਦਾ ਸਰਕਾਰੀ ਤੰਤਰਆਪਣੇ ਵਿਰੁੱਧ ਲਿਖਣ ਅਤੇ ਬੋਲਣ ਵਾਲਿਆਂ ਵਿਰੁੱਧ ਦੇਸ਼ ਧ੍ਰੋਹ ਦੇ ਮੁਕੱਦਮੇ ਦਰਜ਼ ਕਰਦਾ ਹੈ ਅਤੇ ਛੋਟੀ ਉਮਰ ਤੋਂ ਵੱਡੀ ਉਮਰ ਦੇ ਲੋਕਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਦਾ ਹੈ। ਉਹਨਾ ਨੇ ਸੁਪਰੀਮ ਕੋਰਟ ਦੀ ਉਸ ਟਿਪਣੀ ਦਾ ਵੀ ਹਵਾਲਾ ਦਿੱਤਾਜਿਸ ਵਿੱਚ ਦੇਸ਼ ਦੀ ਸਿਖਰਲੀ ਅਦਾਲਤ ਨੇ ਇਹ ਸੁਝਾਅ ਦਿੱਤਾ ਸੀ ਕਿ ਦੇਸ਼ ਧ੍ਰੋਹ ਦੀ ਧਾਰਾ 124 ਏ ਨੂੰ ਇੰਡੀਅਨ ਪੀਨਲ ਕੋਡ ਵਿੱਚੋਂ ਕੱਢ ਦਿੱਤਾ ਜਾਵੇਕਿਉਂਕਿ ਇਸਦਾ ਬਹੁਤ ਜਿਆਦਾ ਦੁਰਉਪਯੋਗ ਹੋ ਰਿਹਾ ਹੈ।ਉਹਨਾ ਨੇ ਨਿਡਰ ਲੇਖਨੀ ਅਤੇ ਪੱਤਰਕਾਰਤਾ ਕਰਨ ਵਾਲੇ ਸੂਰਮਿਆਂ ਨੂੰ ਵਧਾਈ ਦਿੰਦਿਆਂ ਹਾਜ਼ਰੀਨ ਨੂੰ ਪ੍ਰੇਰਿਤ ਕੀਤਾ ਕਿ ਸੱਚ ਦੀ ਖਾਤਰ ਸਿਰ ਵੀ ਦੇਣਾ ਪਵੇ ਤਾਂ ਦੇ ਦੇਣਾ ਚਾਹੀਦਾ ਹੈਪਰ ਕਦੇ ਵੀ ਜ਼ਮੀਰ ਮਰਨ ਨਹੀਂ ਦੇਣੀ ਚਾਹੀਦੀ। ਉਹਨਾ ਨੇ ਸ: ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਪੁਸਤਕ ਸੰਸਾਰ ਪ੍ਰਤੀ ਪੰਜਾਬ ਦੇ ਸਾਰੇ ਬੂਹੇ ਬਾਰੀਆਂ ਖੋਲ੍ਹਦੀ ਹੈ ਤੇ ਕੌਮਾਂਤਰੀ ਪੱਧਰ ਦੀ ਜਾਣਕਾਰੀ ਦਿੰਦੀ ਹੈ। ਪ੍ਰਸਿੱਧ ਪੱਤਰਕਾਰ ਡਾ: ਹਰਜਿੰਦਰ ਸਿੰਘ ਵਾਲੀਆ ਪਟਿਆਲਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਨਰਪਾਲ ਸਿੰਘ ਸ਼ੇਰਗਿੱਲ ਪੰਜਾਬੀਆਂ ਦੀ ਹਰ ਸ਼੍ਰੇਣੀ ਦੇ ਲੋਕਾਂ ਤੱਕ ਗੱਲ ਪਹੁੰਚਾਉਂਦੇ ਹਨ ਅਤੇ ਉਹਨਾ ਦੀ ਪੁਸਤਕ ਸੂਚਨਾਸਾਹਿਤ ਅਤੇ ਪੱਤਰਕਾਰੀ ਦਾ ਸੰਗਮ ਹੈ। ਉਹਨਾ ਨੇ ਸਰੋਤਿਆਂਜਿਹਨਾ ਵਿੱਚ ਲੜਕੀਆਂ ਸਮੇਤ ਕਾਫ਼ੀ ਗਿਣਤੀ ਨੌਜਵਾਨਾਂ ਦੀ ਸੀਨੂੰ ਪ੍ਰੇਰਨਾ ਦਿੰਦਿਆਂ ਕਿਹਾ ਕਿ ਵੱਡੇ ਸੁਪਨੇ ਲਵੋ ਅਤੇ ਉਹਨਾ ਨੂੰ ਸਾਕਾਰ ਕਰਨ ਲਈ ਸਖ਼ਤ ਮਿਹਨਤ ਕਰੋ। ਚੀਫ਼ ਖਾਲਸਾ ਦੀਵਾਨ ਦੇ ਸਿੱਖਿਆ ਵਿੰਗ ਦੇ ਆਨਰੇਰੀ ਸਕੱਤਰਅਰਥ ਸ਼ਾਸ਼ਤਰੀ ਤੇ ਕਾਲਮ ਨਵੀਸ ਡਾ: ਐਸ. ਐਸ. ਛੀਨਾਅੰਮ੍ਰਿਤਸਰ ਨੇ ਕਿਹਾ ਕਿ  ਵਿਰਸਾ ਸੰਭਾਲਣਾ ਬਹੁਤ ਵੱਡੀ ਗੱਲ ਹੈ ਅਤੇ ਸ਼ੇਰਗਿੱਲ ਦੀ ਪੁਸਤਕ ਪੰਜਾਬ ਦੀ ਵਿਰਾਸਤ ਯਾਦ ਕਰਾਉਂਦੀ ਹੈ। ਪੁਸਤਕ ਦੇ ਲੇਖਕ ਨਰਪਾਲ ਸਿੰਘ ਸ਼ੇਰਗਿੱਲ ਨੇ ਉਹਨਾ ਦੀ ਪੁਸਤਕ “ਇੰਡੀਅਨਜ਼ ਐਬਰੋਡ ਐਂਡ ਪੰਜਾਬ ਇੰਪੈਕਟਪੰਜਾਬੀ ਸੰਸਾਰ-2021″ਰਲੀਜ਼ ਕਰਨ ਲਈ ਪੰਜਾਬੀ ਵਿਰਸਾ ਟਰੱਸਟ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹਨਾ ਦੀ ਪੁਸਤਕ ਵਿੱਚ 55 ਮੁਲਕਾਂ ਚ ਵਸਦੇ ਪੰਜਾਬੀਆਂ ਦੀ ਗੱਲ ਕੀਤੀ ਗਈ ਹੈਉਹਨਾ ਬਹੁਤ ਦਾਈਏ ਨਾਲ ਕਿਹਾ ਕਿ ਭਾਰਤ ਸਾਰੇ ਭਾਰਤੀਆਂ ਦਾ ਹੈਅਤੇ ਪੰਜਾਬ ਸਾਰੇ ਪੰਜਾਬੀਆਂ ਦਾ ਹੈ।  ਇਸ ਸਮੇਂ ਕਰਵਾਏ ਕਵੀ ਦਰਬਾਰ ਵਿੱਚ ਬਲਦੇਵ ਰਾਜ ਕੋਮਲਮਨੋਜ ਫਗਵਾੜਵੀਭਜਨ ਵਿਰਕਰਵਿੰਦਰ ਚੋਟ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਤ੍ਰਿਪਤਾ ਸ਼ਰਮਾ ਸਾਬਕਾ ਕੌਂਸਲਰਪ੍ਰਿਤਪਾਲ ਕੌਰ ਤੁਲੀਗੁਰਦੀਪ ਸਿੰਘ ਤੁਲੀਬਲਜੀਤ ਕੌਰਜਗਜੀਤ ਸਿੰਘ ਸੇਠਸਾਕਸ਼ੀ ਤ੍ਰਿਖਾਪੰਜਾਬੀ ਗਾਇਕ ਮਨਮੀਤ ਮੇਵੀਗੁਰਪ੍ਰੀਤ ਕੌਰਸੁਖਜੀਤ ਕੌਰਚੇਤਨਾ ਰਾਜਪੂਤਬਬੀਤਾਸੁਖਵਿੰਦਰ ਸਿੰਘ , ਗੋਬਿੰਦ ਸਿੰਘ ਸੱਲ ਪਲਾਹੀਸੁਖਵਿੰਦਰ ਸਿੰਘ ਸੱਲ ਪਲਾਹੀ, ਅਸ਼ੋਕ ਸ਼ਰਮਾਮਾਸਟਰ ਮਲਕੀਤ ਸਿੰਘਜਸਪ੍ਰੀਤ ਸੰਧੂ ਆਦਿ ਹਾਜ਼ਰ ਸਨ।