ਫਗਵਾੜਾ/ਲੁਧਿਆਣਾ (ਸ਼ਿਵ ਕੋੜਾ) ਪੰਜਾਬ ਅਚੀਵਮੈਂਟ ਸਰਵੇ(PAS) 2021 ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਇਕਨਾਮਿਕਸ ਵਿਸ਼ੇ ਦੇ ਲੈਕਚਰਰਜ ਦੀ ਦੂਜੇ ਦਿਨ ਦੀ ਟ੍ਰੇਨਿੰਗ ਸਰਕਾਰੀ ਮਾਡਲ ਸਮਾਰਟ ਸੀਨੀਅਰ ਸੈਕੰਡਰੀ ਸਕੂਲ, ਪੀ ਏ ਯੂ ਲੁਧਿਆਣਾ ਵਿਖੇ ਲਗਾਈ ਗਈ। ਟੀਮ ਜਿਲਾ ਰਿਸੋਰਸ ਪਰਸਨ ਲੁਧਿਆਣਾ ਦੇ ਜਿਲਾ ਇੰਚਾਰਜ ਸਰਦਾਰ ਜਸਵਿੰਦਰ ਸਿੰਘ ਰੁਪਾਲ ਨੇ ਦੱਸਿਆ ਕਿ ਹਰ ਪੱਧਰ ਤੇ ਹੀ ਪੈਸ ਅਤੇ ਨੈਸ ਨਾਲ ਸੰਬੰਧਿਤ ਟਰੇਨਿੰਗਜ ਦਿੱਤੀਆਂ ਜਾ ਰਹੀਆਂ ਹਨ। ਅੱਜ ਇੱਥੇ ਪੁੱਜੇ 24 ਲੈਕਚਰਰਜ ਨੂੰ ਇਕਨਾਮਿਕਸ ਪੜ੍ਹਾਉਣ ਦੇ ਨਵੀਨ ਤਰੀਕੇ ਡੀ ਆਰ ਪੀ ਮਤੀ ਰਵਿੰਦਰ ਕੌਰ ਨੇ, ਡੀ ਆਰ ਪੀ ਮਤੀ ਰੋਮੀਲਾ ਨੇ ਪੜ੍ਹਾਉਂਦੇ ਸਮੇਂ ਵਿਦਿਅਕ ਤਕਨਾਲੋਜੀ ਦੀ ਵਰਤੋਂ ਅਤੇ PAS ਨਾਲ ਸੰਬੰਧਿਤ ਟਰੇਨਿੰਗ ਡੀ. ਆਰ. ਪੀ. ਸੁਸ਼ੀਲ ਕੁਮਾਰ ਵਲੋਂ ਦਿਤੀ ਗਈ ।ਜਿਲਾ ਸਿੱਖਿਆ ਅਫਸਰ,ਲੁਧਿਆਣਾ ਸ. ਲਖਵੀਰ ਸਿੰਘ ਸਮਰਾ
ਵੀ ਉਚੇਚੇ ਤੌਰ ਤੇ ਸੈਮੀਨਾਰ ਵਿੱਚ ਆਏ। ਉਹਨਾਂ ਲੈਕਚਰਾਰਾਂ ਨੂੰ ਸੰਬੋਧਨ ਕਰਦਿਆਂ ਹੋਰ ਵਧੇਰੇ ਉਤਸ਼ਾਹ ਨਾਲ ਕੰਮ ਕਰਨ ਲਈ ਕਿਹਾ। ਅਤੇ ਜਿਲਾ ਰਿਸੋਰਸ ਪਰਸਨਜ ਵੱਲੋਂ ਕੀਤੀ ਜਾ ਰਹੀ ਮਿਹਨਤ ਦੀ ਪ੍ਰਸੰਸਾ ਕੀਤੀ। ਜਿਲਾ ਇੰਚਾਰਜ ਸ .ਜਸਵਿੰਦਰ ਸਿੰਘ ਰੁਪਾਲ ਨੇ ਜਿਲਾ ਸਿੱਖਿਆ ਅਫਸਰ ਜੀ ਦਾ ਧੰਨਵਾਦ ਕੀਤਾ ਗਿਆ। ਮਤੀ ਸਤਿੰਦਰ ਕੌਰ ਇਕਨਾਮਿਕਸ ਦੇ ਸਟੇਟ ਰਿਸੋਰਸ ਪਰਸਨ, ਵੀ ਪੂਰਾ ਸਮਾਂ ਹਾਜਰ ਰਹੇ ਅਤੇ ਉਹਨਾਂ ਆਪਣੇ ਲੈਕਚਰ ਵਿਚ ਵਧੇਰੇ ਉਤਸ਼ਾਹ ਨਾਲ ਪੜ੍ਹਾਉਣ ਲਈ ਆਖਿਆ ਅਤੇ ਗੂਗਲ ਕਿਰਿਆਵਾਂ ਦੀ ਪ੍ਰੈਕਟੀਕਲ ਟਰੇਨਿੰਗ ਵੀ ਡੀ ਆਰ ਪੀ ਦਵਿੰਦਰ ਸਿੰਘ ਨਾਲ ਸਾਂਝੇ ਤੌਰ ਤੇ ਦਿੱਤੀ।ਸਭ ਲੈਕਚਰਰਜ ਤੋਂ PAS ਨਾਲ ਸੰਬੰਧਿਤ ਪ੍ਰਸ਼ਨ ਵੀ ਤਿਆਰ ਕਰਵਾਏ। ਸਮੂਹ ਲੈਕਚਰਰਜ ਨੇ ਪੂਰੇ ਉਤਸ਼ਾਹ ਨਾਲ ਟਰੇਨਿੰਗ ਵਿੱਚ ਹਿੱਸਾ ਲਿਆ ਅਤੇ ਵਿਚਾਰ ਵਟਾਂਦਰੇ ਵਿਚ ਵੀ ਸ਼ਾਮਲ ਹੋਏ। ਉਹਨਾਂ ਸਵੀਕਾਰ ਕੀਤਾ ਕਿ ਉਹਨਾਂ ਨੇ ਅੱਜ ਕਾਫੀ ਕੁਝ ਨਵਾਂ ਸਿੱਖਿਆ ਹੈ।