ਫਗਵਾੜਾ 17 ਜੂਨ (ਸ਼ਿਵ ਕੋੜਾ) ਸ਼੍ਰੋਮਣੀ ਯੂਥ ਅਕਾਲੀ ਦਲ ਦੇ ਕੋਮੀ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਖੁਰਾਣਾ ਸਾਬਕਾ ਡਿਪਟੀ ਮੇਅਰ ਫਗਵਾੜਾ ਨੇ ਅੱਜ ਆਪਣੇ ਦਫ਼ਤਰ ਵਿਚ ਅਕਾਲੀ ਦਲ ਨੂੰ 2022 ਦੀਆਂ ਚੋਣਾਂ ਲਈ ਲਾਮਬੰਦ ਕਰਨ ਲਈ ਇੱਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ, ਜਿਸ ਵਿਚ ਫਗਵਾੜਾ ਸਰਕਲ ਦੇ ਸੀਨੀਅਰ ਅਕਾਲੀ ਅਤੇ ਯੂਥ ਅਕਾਲੀ ਦਲ ਅਹੁਦੇਦਾਰਾਂ ਅਤੇ ਵਰਕਰਾਂ ਨੇ ਭਾਗ ਲਿਆ। ਸ.ਖੁਰਾਣਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਵਿਚ ਸੱਤਾ ਤੇ ਕਾਬਜ਼ ਕਾਂਗਰਸ ਇੱਕ ਧੱਕੇਬਾਜ਼ ਅਤੇ ਧੋਖੇਬਾਜ਼ਾ ਦੀ ਜਮਾਤ ਹੈ ਅਤੇ ਇਹ ਕਦੇ ਵੀ ਪੰਜਾਬ ਅਤੇ ਪੰਜਾਬੀਅਤ ਦਾ ਭਲਾ ਨਹੀਂ ਕਰ ਸਕਦੇ। ਉਨਾਂ ਕਿਹਾ ਕਿ ਕਾਂਗਰਸ ਦੀ ਆਪਸੀ ਪਾਟੋਧਾੜ ਅਤੇ ਪੰਜਾਬੀਆਂ ਨਾਲ ਕੀਤੇ ਝੂਠੇ ਵਾਅਦਿਆ ਅਤੇ ਧੋਖੇ ਕਾਰਨ ਇੱਕ ਡੁੱਬਦਾ ਜਹਾਜ਼ ਬਣ ਚੁੱਕੀ ਹੈ, ਜਿਸ ਵਿਚ ਹਰ ਲੀਡਰ ਬਿਨਾਂ ਕੋਈ ਕੰਮ ਅਤੇ ਪੰਜਾਬ ਦਾ ਭਲਾ ਕੀਤੇ ਬਿਨਾ ਅਸਲ ਵਿਚ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕ ਰੱਖਦਾ ਹੈ। ਉਨਾਂ ਨੇ ਕਿਹਾ ਅਕਾਲੀ ਦਲ ਸੁਪਰੀਮੋ ਸ.ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਨੇ ਵੱਡੀ ਸੋਚ ਦਾ ਸਬੂਤ ਦਿੰਦੇ ਹੋਏ ਬਸਪਾ ਪਾਰਟੀ ਨਾਲ ਗਠਬੰਧਨ ਕਰ ਕੇ ਇੱਕ ਨਵਾਂ ਇਤਿਹਾਸ ਸਿਰਜਿਆ ਹੈ ਅਤੇ ਸਰਕਾਰ ਬਣਨ ਤੇ ਉਪ ਮੁੱਖ ਮੰਤਰੀ ਦੀ ਕੁਰਸੀ ਵੀ ਦਲਿਤ ਨੇਤਾ ਨੂੰ ਦੇਣ ਦਾ ਵਾਅਦਾ ਕੀਤਾ ਹੈ। ਪਰ ਪੰਜਾਬ ਦੇ ਕਾਂਗਰਸੀਆਂ ਨੂੰ ਦਲਿਤ ਭਲਾਈ ਅਤੇ ਸਾਂਝ ਦੀ ਸੋਚ ਪੱਚ ਨਹੀਂ ਰਹੀ। ਜਿਸ ਦਾ ਸਿੱਧਾ ਸਬੂਤ ਹੈ ਕਾਂਗਰਸੀ ਐਮ.ਪੀ. ਰਵਨੀਤ ਬਿੱਟੂ ਦੀ ਸੌੜੀ ਸੋਚ ਉਸ ਦੀ ਬਿਆਨਬਾਜ਼ੀ ਤੋ ਸ਼ਰੇਆਮ ਨੰਗੀ ਹੋਈ ਹੈ। ਜਿਸ ਦਾ ਇਹ ਕਹਿਣਾ ਕਿ ਦੋ ਪਵਿੱਤਰ ਸੀਟਾਂ ਤੇ ਬਸਪਾ ਦੇ ਲੜਨ ਨਾਲ ਅਪਵਿੱਤਰ ਹੋ ਜਾਣਗੀਆਂ, ਬੜੀ ਸ਼ਰਮਨਾਕ ਗੱਲ ਹੈ। ਉਨਾਂ ਕਿਹਾ ਕਿ ਅਕਾਲੀ ਦਲ ਅਤੇ ਬਸਪਾ ਵਰਕਰ ਪੂਰਾ ਤਾਲਮੇਲ ਰੱਖ ਕੇ 2022 ਦੀ ਤਿਆਰੀ ਕਰਨ ਅਤੇ ਅਕਾਲੀ ਬਸਪਾ ਸਰਕਾਰ ਦੀ ਕਾਇਮੀ ਲਈ ਅਕਾਲੀ ਦਲ ਦੀ ਲੋਕ ਭਲਾਈ ਨੀਤੀਆਂ ਅਤੇ ਸਮਾਜ ਵਿਚ ਇਕਸੁਰਤਾ ਦੀ ਸੋਚ ਦਾ ਪ੍ਰਚਾਰ ਕਰਨ। ਇਸ ਮੌਕੇ ਤੇ ਬੀਬੀ ਸਰਬਜੀਤ ਕੋਰ ਸਾਬਕਾ ਕੋਸਲਰ, ਪ੍ਰਿਤਪਾਲ ਸਿੰਘ ਮੰਗਾ ਜਰਨਲ ਸਕੱਤਰ, ਸੁਖਬੀਰ ਸਿੰਘ ਕਿੰਨੜਾ ਸੀਨੀਅਰ ਅਕਾਲੀ ਆਗੂ, ਪਵਨ ਸੇਠੀ ਪ੍ਰਧਾਨ ਭਾਵਧਸ, ਜਸਵਿੰਦਰ ਸਿੰਘ ਭਗਤਪੁਰਾ, ਰਵੀ ਸਿਧੂ, ਗੁਰਮੁਖ ਸਿੰਘ ਚਾਨਾ , ਝਿਰਮਰ ਸਿੰਘ ਭਿੰਡਰ, ਬਲਵੀਰ ਬਿੱਟੂ ਖਲਵਾੜਾ, ਅਮਰ ਬਸਰਾ ਪ੍ਰਧਾਨ ਯੂਥ ਅਕਾਲੀ ਦਲ, ਅਮ੍ਰਿਤ ਚਾਨਾ, ਪ੍ਰਦੀਪ ਕੁਮਾਰ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਯਸਪਾਲ ਸੰਤੋਖਪੁਰਾ, ਤਰਨਜੀਤ ਸਿੰਘ ਚਾਨਾ ਯੂਥ ਪ੍ਰਧਾਨ ਸਤਨਾਮਪੁਰਾ, ਹਰਜੋਤ ਪਾਹਵਾ, ਪੰਕਜ ਸੌਰਭ, ਸੰਨੀ ਵਡਵਾਲ, ਹਨੀ, ਸੁਖਜੀਤ ਸੰਘ ਦੀਪਾ, ਅਮਰਜੀਤ ਸਿੰਘ, ਬਲਵੀਰ ਸਿੰਘ, ਮਨੋਜ, ਵੈਬਨ ਸ਼ਰਮਾ, ਗੁਰਬਖ਼ਸ਼ ਸਿੰਘ ਪਨੇਸਰ ਆਦਿ ਹਾਜਰ ਸਨ।