
ਦਿਆਲਪੁਰ : ਕਰੋਣਾ ਵਾਇਰਸ ਨੇ ਸਿਧੇ ਤੌਰ ਤੇ ਪਬਲਿਕ ਡਿਲਿੰਗ ਕਰਣ ਵਾਲੇ ਸਰਕਾਰੀ ਮੁਲਾਜਮਾਂ ਨੂੰ ਵੀ ਆਪਣੀ ਚਪੇਟ ਲੈਣਾ ਸ਼ੁਰੂ ਕਰ ਦਿਤਾ ਹੈ। ਖਬਰ ਕਪੂਰਥਲਾ ਦੇ ਅਧੀਨ ਆਉਂਦੇ ਪਿੰਡ ਦਿਆਲਪੁਰ ਸਥਿਤ ਪੰਜਾਬ ਐਂਡ ਸਿੰਧ ਬੈਂਕ ਦੀ ਹੈ ,ਜਿਥੇ ਕੰਮ ਕਰਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕਰਵਾਏ ਟੈਸਟ ਦਾ ਨਤੀਜਾ ਅੱਜ ਪੋਸਟਿਵ ਆਉਣ ਨਾਲ ਬੈਂਕ ਸਟਾਫ ਅਤੇ ਗ੍ਰਾਹਕਾਂ ਵਿਚ ਹੜਕਮਪ ਮੱਚ ਗਿਆ।ਗੋਰ ਹੋਵੇ ਕੇ ਨਰਿੰਦਰ ਕੁਮਾਰ ਐਸੇ ਮਹੀਨੇ ਦੀ 5 ਜੁਲਾਈ ਨੂੰ ਬੇਗੋਵਾਲ ਤੋਂ ਬਦਲ ਕੇ ਦਿਆਲਪੁਰ ਬੈੰਕ ਵਿਚ ਨਵੇਂ ਆਏ ਸਨ।ਐਸ ਐਮ ਓ ਢਿਲਵਾਂ ਜਸਵਿੰਦਰ ਕੁਮਾਰੀ ਨੇ ਦਸਿਆ ਕਿ ਉਕਤ ਕੈਸ਼ੀਅਰ ਨੇ ਜਲੰਧਰ ਹਸਪਤਾਲ ਚ ਆਪਣਾ ਕਰੋਣਾ ਟੈਸਟ ਕਰਵਾਇਆ ਸੀ।ਅੱਜ ਰਿਪੋਟ ਪੋਸਟਿਵ ਆਉਣ ਨਾਲ ਸਾਰੇ ਬੈਂਕ ਨੂੰ ਸੀਲ ਕਰ ਦਿਤਾ ਹੈ ,ਅਤੇ ਕੱਲ 10 ਜੁਲਾਈ ਨੂੰ ਬੈਂਕ ਦੇ ਬਾਕੀ ਰਹਿੰਦੇ 5 ਮੁਲਾਜਮਾਂ ਦੇ ਸੈਂਪਲ ਲਏ ਜਾਣਗੇ।ਰਿਪੋਟ ਆਉਣ ਤੋਂ ਬਾਦ ਹੀ ਕੋਈ ਫੈਸਲਾ ਲਿਆ ਜਾਵੇਗਾ।ਉਧਰ ਬੈਂਕ ਮੈਨੇਜਰ ਜਤਿਨ ਕੁਮਾਰ ਨੇ ਦਸਿਆ ਕਿ ਬੈਂਕ ਦੇ ਕੈਸ਼ੀਅਰ ਨਰਿੰਦਰ ਕੁਮਾਰ ਦੇ ਕਰੋਣਾ ਪੋਸਟਿਵ ਆਉਣ ਕਾਰਨ ਬੈਂਕ ਦੇ ਉਚ ਅਧਿਕਾਰੀਆਂ ਨੂੰ ਸੂਚਨਾਂ ਦਿਤੀ ਗਈ।ਉਨਾਂ ਤੁਰੰਤ ਬੈਂਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਜਿਸ ਕਾਰਨ ਇਹਤਿਆਤ ਵਜੋਂ ਪਬਲਿਕ ਡਿਲਿੰਗ ਬੰਦ ਕਰਨੀ ਪਈ।ਮੌਕੇ ਤੇ ਪੁਲਿਸ ਥਾਣਾ ਸੁਭਾਨਪੁਰ ਵੀ ਪੁਜੀ।