ਫਗਵਾੜਾ 10 ਅਪ੍ਰੈਲ (ਸ਼਼ਿਵ ਕੋੋੜਾ) ਆਮ ਆਦਮੀ ਪਾਰਟੀ ਦੀ ਇਕ ਮੀਟਿੰਗ ਸੀਨੀਅਰ ਆਗੂ ਸੰਤੋਸ਼ ਕੁਮਾਰ ਗੋਗੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਵਾਰਡ ਨੰਬਰ 48 ਨਿਊ ਮਨਸਾ ਦੇਵੀ ਨਗਰ ਦੇ ਕਰੀਬ ਤਿੰਨ ਦਰਜਨ ਤੋਂ ਵੱਧ ਪਰਿਵਾਰਾਂ ਨੇ ਜਤਿੰਦਰ ਨਾਹਰ ਅਤੇ ਭਾਰਤ ਭੂਸ਼ਣ ਲਵਲੀ ਦੀ ਅਗਵਾਈ ਹੇਠ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਦੀ ਕਾਰਗੁਜਾਰੀ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਦਾ ਹੋਣ ਦਾ ਐਲਾਨ ਕੀਤਾ। ਸੰਤੋਸ਼ ਕੁਮਾਰ ਗੋਗੀ ਸਮੇਤ ਸੀਨੀਅਰ ਲੀਡਰਸ਼ਿਪ ਨੇ ਉਕਤ ਪਰਿਵਾਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਜਿੱਥੇ ਪੂਰੇ ਭਾਰਤ ਵਿਚ ਸਿਹਤ ਸਹੂਲਤਾਂ, ਸਿੱਖਿਆ, ਨਸ਼ਾ ਤੇ ਬੇਰੁਜਗਾਰੀ ਭੱਖਦੇ ਮੁੱਦੇ ਹਨ ਉੱਥੇ ਹੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਦੋ ਸੌ ਯੁਨਿਟ ਤਕ ਬਿਜਲੀ ਫਰੀ, ਪਾਣੀ ਫਰੀ, ਇਲਾਜ ਤੇ ਪੜ੍ਹਾਈ ਫਰੀ ਵਰਗੀਆਂ ਸਹੂਲਤਾਂ ਦਿੱਲੀ ਦੇ ਲੋਕਾਂ ਨੂੰ ਦਿੱਤੀਆਂ ਹੋਈਆਂ ਹਨ। ਸੰਤੋਸ਼ ਕੁਮਾਰ ਗੋਗੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 2017 ਵਿਚ ਲੋਕਾਂ ਨਾਲ ਜੋ ਵਾਅਦੇ ਕੀਤੇ ਉਹ ਹੁਣ ਝੂਠੇ ਸਾਬਿਤ ਹੋ ਗਏ ਹਨ। ਕਿਉਂਕਿ ਨਾ ਤਾਂ ਘਰ-ਘਰ ਰੁਜਗਾਰ ਪਹੁੰਚਿਆ ਤੇ ਨਾ ਹੀ ਨਸ਼ੇ ਖਤਮ ਹੋ ਸਕੇ। ਗਰੀਬ ਲੋੜਵੰਦਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦੇਣ ਅਤੇ ਸ਼ਗੁਨ ਸਕੀਮ ਦੀ ਰਕਮ 51 ਹਜਾਰ ਰੁਪਏ ਕਰਨ ਦੇ ਵਾਅਦੇ ਵੀ ਹਵਾਈ ਸਾਬਿਤ ਹੋ ਚੁੱਕੇ ਹਨ। ਆਪ ਆਗੂਆਂ ਨੇ ਕਿਹਾ ਕਿ ਸਾਢੇ ਚਾਰ ਸਾਲ ਰਾਜ ਸੁੱਖ ਭੋਗਣ ਤੋਂ ਬਾਅਦ ਔਰਤਾਂ ਨੂੰ ਫਰੀ ਬੱਸ ਦੇ ਸਫਰ ਦੀ ਸੁਵਿਧਾ ਵੀ ਵੱਡਾ ਧੋਖਾ ਹੈ ਕਿਉਂਕਿ 70 ਫੀਸਦੀ ਸਰਕਾਰੀ ਬੱਸਾਂ ਸੜਕਾਂ ਤੇ ਨਾ ਹੋਣ ਦੇ ਚਲਦਿਆਂ ਔਰਤਾਂ ਇਸ ਸੁਵਿਧਾ ਤੋਂ ਵਾਂਝੀਆਂ ਰਹਿਣਗੀਆਂ। ਉਹਨਾਂ ਕਿਹਾ ਕਿ ਅਗਲੇ ਸਾਲ ਵਿਧਾਨਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਲੋਕਾਂ ਨੂੰ ਦਿੱਲੀ ਦੀ ਤਰ੍ਹਾਂ 24 ਘੰਟੇ ਅਤੇ ਫਰੀ ਬਿਜਲੀ ਦੀ ਸੁਵਿਧਾ ਦਿੱਤੀ ਜਾਵੇਗੀ ਅਤੇ ਪੈਟਰੋਲ ਤੇ ਡੀਜਲ ਉਪਰ ਟੈਕਸ ਘਟਾ ਕੇ ਸਸਤੀ ਕੀਮਤ ਤੇ ਲੋਕਾਂ ਨੂੰ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਆਪ ਆਗੂ ਪਿ੍ਰੰਸੀ. ਹਰਮੇਸ਼ ਪਾਠਕ, ਸੀਤਲ ਸਿੰਘ ਪਲਾਹੀ, ਤੇਜਪਾਲ, ਬਲਵੀਰ ਚੰਦ, ਰੋਹਿਤ ਸ਼ਰਮਾ, ਨਰੇਸ਼ ਸ਼ਰਮਾ, ਜਸਵੀਰ ਕੋਕਾ, ਵਿਨੋਦ ਭਾਸਕਰ, ਕੁਲਦੀਪ ਦੀਪਾ, ਜਸਪਾਲ ਸਿੰਘ, ਮੁਨੀਸ਼ ਜੰਡਾ, ਵਿੱਕੀ ਸਿੰਘ, ਗੁਰਦੀਪ ਸਿੰਘ, ਮਿੰਟੂ ਕੌਲ, ਪਿ੍ਰੰਸ, ਮੋਨੂੰ ਕੋਲ ਤੋਂ ਇਲਾਵਾ ਦਯਾ ਰਾਣੀ, ਨਵਨੀਤ ਕੌਰ, ਚੰਚਲ ਨਾਹਰ, ਗੀਤਾ ਨਾਹਰ, ਕਮਲੇਸ਼ ਕੌਰ, ਬਲਦੇਵ ਸਿੰਘ, ਰਮਨ, ਕੁਲਦੀਪ ਕੌਰ, ਪੂਰਨ ਸਿੰਘ, ਪ੍ਰਭਜੋਤ ਕੌਰ, ਹਰਨੇਕ ਸਿੰਘ, ਰਣਜੀਤ ਕੌਰ, ਵਿਸ਼ਾਲ ਸ਼ਰਮਾ ਅਤੇ ਕਵਿਤਾ ਆਦਿ ਹਾਜਰ ਸਨ।