
ਫਗਵਾੜਾ 26 ਅਗਸਤ (ਸ਼ਿਵ ਕੋੜਾ) ਫਗਵਾੜਾ ‘ਚ ਵੱਖ ਵੱਖ ਵਰਗ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਰੁਝਾਨ ਲਗਾਤਾਰ ਬਣਿਆ ਹੋਇਆ ਹੈ। ਇਸੇ ਲੜੀ ਤਹਿਤ ਵਾਰਡ ਨੰਬਰ 44 ਅਧੀਨ ਮੁਹੱਲਾ ਭਗਤਪੁਰਾ ਦੇ ਕਰੀਬ ਢਾਈ ਦਰਜਨ ਨੌਜਵਾਨਾਂ ਨੇ ਵਾਰਡ ਦੇ ਪੜੇ ਲਿਖੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਐਮ.ਏ. ਪੰਜਾਬੀ ਵਿਸ਼ੇ ਦੀ ਪੜਾਈ ਕਰ ਰਿਹਾ ਹੈ ਅਤੇ ਪੰਜਾਬ ਤੇ ਦੇਸ਼ ਦੀ ਰਾਜਨੀਤੀ ਬਾਰੇ ਟੀ.ਵੀ. ਅਤੇ ਅਖਬਾਰਾਂ ਰਾਹੀਂ ਨਜਰ ਰੱਖਦਾ ਹੈ। ਉਸਨੇ ਕਿਹਾ ਕਿ ਪੰਜਾਬ ਵਿਚ ਪੰਜ ਜਾਂ ਦੱਸ ਬਾਅਦ ਸੱਤਾ ਤਾਂ ਬਦਲਦੀ ਹੈ ਪਰ ਲੋਕਾਂ ਦੀ ਜਿੰਦਗੀ ਦਾ ਪੱਧਰ ਉਹੀ ਰਹਿੰਦਾ ਹੈ। ਭ੍ਰਿਸ਼ਟਾਚਾਰ, ਨਸ਼ਾਖੌਰੀ, ਬੇਰੁਜਗਾਰੀ ਨੂੰ ਦੂਰ ਕਰਨ ਲਈ ਕੋਈ ਯਤਨ ਨਹੀਂ ਕੀਤਾ ਜਾਂਦਾ। ਜਦਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਆਉਣ ਤੋਂ ਬਾਅਦ ਹੋਈ ਤੱਰਕੀ ਨੂੰ ਦੇਖ ਕੇ ਉਹ ਪ੍ਰਭਾਵਿਤ ਹੈ ਜਿਸ ਕਰਕੇ ਨੌਜਵਾਨ ਸਾਥੀਆਂ ਦੇ ਨਾਲ ਅੱਜ ਪਾਰਟੀ ‘ਚ ਸ਼ਾਮਲ ਹੋ ਰਿਹਾ ਹੈ। ਇਸ ਮੌਕੇ ਸੀਨੀਅਰ ਆਪ ਆਗੂ ਸੰਤੋਸ਼ ਕੁਮਾਰ ਗੋਗੀ ਨੇ ਪਾਰਟੀ ‘ਚ ਸ਼ਾਮਲ ਹੋਏ ਨੌਜਵਾਨਾਂ ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, ਕਰਮਦੀਪ ਸਿੰਘ, ਬਲਜੀਤ ਸਿੰਘ, ਹਰਵਿੰਦਰ ਸਿੰਘ, ਦਿਲਦਾਰ ਸਿੰਘ, ਲਵਪ੍ਰੀਤ ਸਿੰਘ, ਤਰਨਜੀਤ ਸਿੰਘ, ਰਣਦੀਪ ਸਿੰਘ, ਗੁਰਦਿੱਤ ਸਿੰਘ, ਮਨੀਸ਼ ਕੁਮਾਰ, ਪੰਨਾ ਸਿੰਘ, ਅਰਜੁਨ, ਬਲਦੇਵ ਸਿੰਘ, ਮੋਹਿਤ ਗੋਗਨਾ, ਅਸ਼ੀਸ਼ ਤ੍ਰਿਪਾਠੀ ਆਦਿ ਨੌਜਵਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਨੌਜਵਾਨਾਂ ਵਿਚ ਰਵਾਇਤੀ ਸਿਆਸੀ ਪਾਰਟੀਆਂ ਨੂੰ ਲੈ ਕੇ ਭਾਰੀ ਨਰਾਜਗੀ ਹੈ। ਨੌਜਵਾਨ ਮਹਿਸੂਸ ਕਰਦੇ ਹਨ ਕਿ ਜਿਹੜੇ ਐਮ.ਐਲ.ਏ. ਤੇ ਮੰਤਰੀ 73 ਸਾਲ ‘ਚ ਆਪਣੇ ਸ਼ਹਿਰ ਦੇ ਮੁਹੱਲਿਆਂ ਦਾ ਵਿਕਾਸ ਨਹੀਂ ਕਰਵਾ ਸਕੇ ਉਹ ਪੰਜਾਬ ਅਤੇ ਦੇਸ਼ ਦੀ ਤਰੱਕੀ ਵਿਚ ਕੀ ਯੋਗਦਾਨ ਪਾਉਣਗੇ। ਦਿੱਲੀ ਸਰਕਾਰ ਨ 40 ਤਰਾ ਦੇ ਦਸਤਾਵੇਜ ਘਰ ਬੈਠੇ ਬਨਵਾਉਣ ਦਾ ਪ੍ਰਬੰਧ ਕੀਤਾ ਹੈ ਜੋ ਪੰਜਾਬ ਵਿਚ ਅੱਜ ਤਕ ਨਹੀਂ ਹੋ ਸਕਿਆ। ਕਿਉਂਕਿ ਸਰਕਾਰਾਂ ਚਾਹੁੰਦੀਆਂ ਹਨ ਕਿ ਲੋਕ ਸਰਕਾਰੀ ਦਫਤਰਾਂ ਵਿਚ ਖੱਜਲ ਖੁਆਰ ਹੋਣ ਅਤੇ ਰਿਸ਼ਵਤਖੌਰੀ ਜਾਰੀ ਰਹੇ। ਇਸ ਮੌਕੇ ਸੀਨੀਅਰ ਪਾਰਟੀ ਆਗੂ ਕਸ਼ਮੀਰ ਸਿੰਘ ਮੱਲੀ, ਰਿਟਾ. ਪ੍ਰਿੰਸੀਪਲ ਹਰਮੇਸ਼ ਪਾਠਕ, ਰਿਟਾ. ਪ੍ਰਿੰਸੀਪਲ ਨਿਰਮਲ ਸਿੰਘ, ਸ਼ੀਤਲ ਸਿੰਘ ਪਲਾਹੀ, ਡਾ. ਜਤਿੰਦਰ ਪਰਹਾਰ, ਲਲਿਤ, ਹਰਪਾਲ ਸਿੰਘ ਢਿੱਲੋਂ, ਵਿੱਕੀ, ਰੋਹਿਤ ਸ਼ਰਮਾ, ਨਰੇਸ਼ ਸ਼ਰਮਾ, ਕੁਲਦੀਪ ਸਿੰਘ ਦੀਪਾ, ਪੁਸ਼ਪਿੰਦਰ ਸਿੰਘ, ਸੁਮਿੰਦਰ ਸਿੰਘ ਆਦਿ ਹਾਜਰ ਸਨ।