ਜਲੰਧਰ : ਪੰਜਾਬ ਅੰਦਰ ਲਾਕਡਾਊਨ ਦੇ ਨਵੀਆਂ ਗਾਈਡਲਾਈਨਜ਼ ਦੀਆਂ ਕਾਪੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਨੇ, ਜਿਨ੍ਹਾਂ ਬਾਰੇ ਹੁਣ ਪੰਜਾਬ ਸਰਕਾਰ ਨੇ ਖੁਦ ਇਕ ਸਪਸ਼ਟੀਕਰਨ ਦਿੱਤਾ ਹੈ| ਸਰਕਾਰ ਨੇ ਇਨ੍ਹਾਂ ਖਬਰਾਂ ਦੀ ਕਟਿੰਗ ‘ਤੇ ‘ਫੇਕ’ ਦੀ ਮੋਹਰ ਲਾਉਂਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕੀ ਕਿਸੇ ਵੀ ਤਰ੍ਹਾਂ ਦਾ ਫਿਲਹਾਲ ਕੋਈ ਲਾਕਡਾਊਨ ਨਹੀਂ ਲੱਗਣ ਜਾ ਰਿਹਾ ਹੈ| ਜਿਸ ‘ਚ ਸ਼ਨੀਵਾਰ ਐਤਵਾਰ ਸਬੰਧੀ ਲਾਕਡਾਊਨ ਦੀਆਂ ਖਬਰਾਂ ਬਿਲਕੁਲ ਝੂਠ ਨੇ| ਜ਼ਰੂਰੀ ਸਮਾਨ ਵਾਲਿਆਂ ਦੁਕਾਨਾਂ ਦੇ ਸਮੇਂ ਸਬੰਧੀ ਵੀ ਅਫਵਾਹਾਂ ਹੀ ਫੈਲਾਈਆਂ ਜਾ ਰਹੀਆਂ ਨੇ|ਸਰਕਾਰ ਨੇ ਕਿਹਾ ਹੈ ਕਿ ਅਜਿਹੀਆਂ ਝੂਠੀਆਂ ਅਫਵਾਹਾਂ ਫੈਲਾਉਣ ਵਾਲੇ ਖਿਲਾਫ ਆਈ ਟੀ ਐਕਟ ਅਧੀਨ ਕੇਸ ਦਰਜ ਹੋ ਸਕਦਾ ਹੈ| ਪੰਜਾਬ ਸਰਕਾਰ ਨੇ ਇਹੋ ਜਿਹੀਆਂ ਖਬਰਾਂ ਤੋਂ ਸਤਰਕ ਰਹਿਣ ਲਈ ਅਪੀਲ ਕੀਤੀ ਹੈ| ਹੇਠ ਦੇਖੋ ਕਿਹੜੀਆਂ ਖਬਰਾਂ ਤੇ ਦਿਸ਼ਾ ਨਿਰਦੇਸ਼ ਵਾਇਰਲ ਕੀਤੇ ਜਾ ਰਹੇ ਨੇ ਤੇ ਸਰਕਾਰ ਇਨ੍ਹਾਂ ਨੂੰ ਕੀ ਦੱਸ ਰਹੀ ਹੈ|