ਪੰਜਾਬ ਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਜਨਰਲ ਹਾਊਸ ‘ਚ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਹਾਈਕੋਰਟ ਬਾਰ ਐਸੋਸੀਏਸ਼ਨ ਤੋਂ ਮੈਂਬਰਸ਼ਿਪ ਰੱਦ ਕੀਤੇ ਜਾਣ ਦਾ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਹੈ।

ਹਾਈਕੋਰਟ ਦੇ ਬਾਰ ਰੂਮ ‘ਚ ਹੋਏ ਜਨਰਲ ਹਾਊਸ ‘ਚ ਕੁਝ ਮੈਂਬਰਾਂ ਨੇ ਨੰਦਾ ‘ਤੇ ਦੋਸ਼ ਲਾਇਆ ਸੀ ਕਿ ਉਹ ਹਾਈਕੋਰਟ ‘ਚ ਫਿਜ਼ੀਕਲ ਹੇਅਰਿੰਗ ਸ਼ੁਰੂ ਕਰਾਉਣ ਦੇ ਪੱਖ ‘ਚ ਨਹੀਂ ਹਨ, ਜਦੋਂਕਿ ਬਾਰ ਐਸੋਸੀਏਸ਼ਨ ਲਗਾਤਾਰ ਇਹ ਸੁਣਵਾਈ ਸ਼ੁਰੂ ਕਰਨ ਦੀ ਮੰਗ ਕਰ ਰਹੀ ਹੈ।

ਇਸੇ ਦੇ ਵਿਰੋਧ ‘ਚ ਹਾਈਕੋਰਟ ਬਾਰ ਐਸੋਸੀਏਸ਼ਨ ਨੇ ਸਰਬਸੰਮਤੀ ਨਾਲ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੀ ਹਾਈਕੋਰਟ ਬਾਰ ਐਸੋਸੀਏਸ਼ਨ ਦੀ ਮੈਂਬਰਸ਼ਿਪ ਰੱਦ ਕਰਨ ਦਾ ਫ਼ੈਸਲਾ ਕੀਤਾ।