ਪੰਜਾਬ ਪ੍ਰਦੇਸ਼ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾ ਮਹਿਲਾ ਕਾਂਗਰਸ ਅਤੇ ਕੌਸਲਰ ਵਾਰਡ
ਨੰਬਰ-20 ਡਾ ਜਸਲੀਨ ਸੇਠੀ ਨੇ ਜਿਲ੍ਹਾ ਮਹਿਲਾ ਕਾਂਗਰਸ ਦੀ ਮੀਟਿੰਗ ਕਰਦੇ ਹੋਏ ਕਿਹਾ
ਕਿ ਮਹਿਲਾ ਕਾਂਗਰਸ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਰਹਿਣੁਮਾਈ
ਹੇਠ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਸੁਨੀਲ ਜਾਖੜ  ਦੁਆਰਾ ਚਲਾਈ ਗਈ ਹੈਲਪ ਲਾਈਨ
“ਫਰਜ ਮਨੁੱਖਤਾ ਦਾ” ਜੋ ਕਿ ਕੋਰੋਨਾ ਮਾਹਾਮਾਰੀ ਤੋਂ ਪੀੜੀਤ ਮਰੀਜਾ ਨੂੰ ਕਿਸੇ ਤਰ੍ਹਾਂ ਦੀ
ਕੋਈ ਵੀ ਪਰੇਸ਼ਾਨੀ ਜਾਂ ਜਰੂਰਤ ਹੋਵੇ ਹੈਲਪਲਾਈਨ ਦੇ ਦਿੱਤੇ ਗਏ ਨੰਬਰਾ ਤੇ ਕਾਲ ਕਰ
ਸਕਦਾ ਹੈ ਤੇ ਉਸ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇਗਾ ਅਸੀ ਮਹਿਲਾ ਕਾਂਗਰਸ ਇਸ
ਮੁਹਿੰਮ ਦਾ ਹਿੱਸਾ ਬਣ ਕੇ ਕੋਰੋਨਾ ਦੇ ਮਰੀਜਾ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਹੱਲ ਕਰਣ
ਵਿੱਚ ਕੋਸ਼ਿਸ਼ ਕਰਾਗੇ। ਹੈਲਪਲਾਈਨ ਦੇ ਨੰਬਰ ਤੇ ਮਰੀਜ ਸਿੱਧਾ ਵੀ ਕਾਲ ਕਰ ਸਕਦਾ ਹੈ
ਇਹ ਨੰਬਰ ਹਨ:- 9115127102, 9115158100, 9115159100। ਕੇਂਦਰ ਸਰਕਾਰ
ਦੁਆਰਾ ਨਾਂ ਤੇ ਕੋਈ ਰਾਹਤ ਪੈਕਜ ਵਧੀਆ ਦਿੱਤਾ ਅਤੇ ਨਾ ਹੀ ਦਵਾਈਆਂ ਤੇ ਵੈਕਸੀਨੈਸਨ
ਪੂਰੀ ਦਿੱਤੀ ਉੱਤੋਂ ਜੋ ਵੈਟੀਲੇਟਰ ਵੀ ਭੇਜੇ ਉਹ ਵੀ ਖਰਾਬ ਸਨ। ਕੌਰੋਨਾ ਮਹਾਂਮਾਰੀ ਦੌਰਾਨ
ਕੇਂਦਰ ਦੇ ਸੌਤੇਲੇ ਪਨ ਰਵਈਏ ਦੇ ਬਾਵਜੂਦ ਪੰਜਾਬ ਵਿੱਚ ਮੈਡੀਕਲ ਸਹੂਲਤਾ ਦਾ ਪ੍ਰਬੰਧ
ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਕੀਤਾ ਹੈ ਉਹ ਸ਼ਲਾਘਾਯੋਗ ਹੈ। ਮਹਿਲਾ ਕਾਂਗਰਸ ਵਲੰਟੀਅਰ
ਬਣਕੇ ਇਸ ਮੁਹਿੰਮ ਨਾਲ ਜੁੜ ਕੇ ਆਪਣਾ ਯੋਗਦਾਨ ਪਾਏਗੀ ਤੇ ਨਾਲ ਹੀ ਨਾਲ ਨਾਲ ਹੀ
ਪੰਜਾਬ ਸਰਕਾਰ ਦੁਆਰਾ ਕੀਤੇ ਗਏ ਵਿਕਾਸ ਦੇ ਕੰਮਾ ਨੂੰ ਲੋਕਾ ਤੱਕ ਪਹੁੰਚਾਏਗੀ 2017
ਵਿੱਚ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਜੀ ਭਾਰੀ ਬਹੁਮਤ ਨਾਲ ਪੰਜਾਬ ਵਿੱਚ ਕਾਂਗਰਸ
ਦੀ ਸਰਕਾਰ ਬਣਾ ਕੇ ਮੁੱਖ ਮੰਤਰੀ ਬਣੇ ਸਨ ਉਸੇ ਤਰ੍ਹਾਂ 2022 ਵਿੱਚ ਵੀ ਪੂਰੀ ਬਹੁਮਤ
ਨਾਲ ਪੰਜਾਬ ਵਿੱਚ ਫਿਰ ਕਾਂਗਰਸ ਸਰਕਾਰ ਬਣਾ ਕੇ ਮੁੱਖ ਮੰਤਰੀ ਕੈਂਪਟਨ ਅਮਰਿੰਦਰ
ਸਿੰਘ ਜੀ ਬਣਾਵਾਗੇ।