ਚੰਡੀਗੜ੍ਹ, 12 ਜੂਨ, 2021:
ਪੰਜਾਬ ਦੀ ਰਾਜਨੀਤੀ ਵਿੱਚ ਇਕ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨਸਮਾਜ ਪਾਰਟੀ ਨੇ ਅੱਜ ਰਾਜਸੀ ਸਮਝੌਤੇ ਦਾ ਐਲਾਨ ਕਰ ਦਿੱਤਾ।

ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਸਥਿਤ ਦਫ਼ਤਰ ਵਿਖ਼ੇ ਬਸਪਾ ਆਗੂਆਂ ਨਾਲ ਇਕ ਸਾਂਝੇ ਪੱਤਰਕਾਰ ਸੰਮੇਲਨ ਨੂੂੰ ਸੰਬੋਧਨ ਕਰਦਿਆਂ ਸ: ਸੁਖ਼ਬੀਰ ਸਿੰਘ ਬਾਦਲ ਨੇ ਦੱਸਿਆ ਕਿ ਇਸ ਸਮਝੌਤੇ ਤਹਿਤ 2022 ਦੀਆਂ ਚੋਣਾਂ ਲਈ ਸੀਟਾਂ ਬਾਰੇ ਸਮਝੌਤਾ ਕਰ ਲਿਆ ਗਿਆ ਹੈ।

ਇਸ ਸਮਝੌਤੇ ਤਹਿਤ ਅਕਾਲੀ ਦਲ 97 ਸੀਟਾਂ ’ਤੇ ਚੋਣ ਲੜੇਗਾ ਜਦਕਿ ਬਸਪਾ 20 ਸੀਟਾਂ ’ਤੇ ਚੋਣ ਲੜੇਗੀ।

ਜਿਹੜੀਆਂ 20 ਸੀਟਾਂ ’ਤੇ ਬਸਪਾ ਚੋਣ ਲੜੇਗਾ ਉਨ੍ਹਾਂ ਦਾ ਵੀ ਅੱਜ ਐਲਾਨ ਕਰ ਦਿੱਤਾ ਗਿਆ ਹੈ। ਬਾਕੀ ਸੀਟਾਂ ਅਕਾਲੀ ਦਲ ਦੇ ਹਿੱਸੇ ਰਹਿਣਗੀਆਂ।

ਬਸਪਾ ਵੱਲੋਂ ਲੜੇ ਜਾਣ ਵਾਲੀਆਂ ਸੀਟਾਂ ਵਿੱਚ:
ਕਰਤਾਰਪੁਰ
ਜਲੰਧਰ ਪੱਛਮੀ
ਜਲੰਧਰ ਉੱਤਰੀ
ਫ਼ਗਵਾੜਾ
ਹੁਸ਼ਿਆਰਪੁਰ
ਟਾਂਡਾ
ਦਸੂਹਾ
ਚਮਕੌਰ ਸਾਹਿਬ
ਬੱਸੀ ਪਠਾਣਾਂ
ਮਹਿਲ ਕਲਾਂ
ਨਵਾਂਸ਼ਹਿਰ
ਲੁਧਿਆਣਾ ਉੱਤਰੀ
ਸੁਜਾਨਪੁਰ
ਬੋਹਾ
ਪਠਾਨਕੋਟ
ਆਨੰਦਪੁਰ ਸਾਹਿਬ
ਮੋਹਾਲੀ
ਅੰਮ੍ਰਿਤਸਰ ਉੱਤਰੀ
ਅੰਮ੍ਰਿਤਸਰ ਕੇਂਦਰੀ
ਪਾਇਲ

ਇਸ ਮੌਕੇ ਬਸਪਾ ਵੱਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ  ਸਤੀਸ਼ ਮਿਸ਼ਰਾ, ਪੰਜਾਬ ਕੋਆਰਡੀਨੇਟਰ ਰਣਜੀਤ ਸਿੰਘ ਬੇਨੀਵਾਲ ਅਤੇ ਪੰਜਾਬ ਪ੍ਰਧਾਨ  ਜਸਵੀਰ ਸਿੰਘ ਗੜ੍ਹੀ ਆਦਿ ਹਾਜ਼ਰ ਸਨ।

ਸ: ਸੁਖ਼ਬੀਰ ਸਿੰਘ ਬਾਦਲ ਨੇ ਇਸ ਮੌਕੇ ਇਸ ਗੱਲ ਦਾ ਖ਼ਾਸ ਜ਼ਿਕਰ ਕੀਤਾ ਕਿ ਬਸਪਾ ਨਾਲ ਸਮਝੌਤਾ ਕਰਵਾਉਣ ਵਿੱਚ ਪਾਰਟੀ ਆਗੂ ਨਰੇਸ਼ ਗੁਜਰਾਲ ਅਤੇ ਸ: ਬਲਵਿੰਦਰ ਸਿੰਘ ਭੂੰਦੜ ਨੇ ਅਹਿਮ ਭੂਮਿਕਾ ਨਿਭਾਈ ਹੈ।

ਇਸ ਮੌਕ ਹੋਰਨਾਂ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸਾਂ: ਬਿਕਰਮ ਸਿੰਘ ਮਜੀਠੀਆ, ਸਾਬਕਾ ਮੰਤਰੀ ਡਾ: ਦਲਜੀਤ ਸਿੰਘ ਚੀਮਾ, ਸ: ਚਰਨਜੀਤ ਸਿੰਘ ਅਟਵਾਲ, ਯੂਥ ਅਕਾਲੀ ਦਲ ਪ੍ਰਧਾਨ ਸ: ਪਰਮਬੰਸ Çੰਸਘ ਰੋਮਾਣਾ ਅਤੇ ਹੋਰ ਆਗੂ ਹਾਜ਼ਰ ਸਨ।