ਜਲੰਧਰ : ਅੱਜ ਕੈਪਟਨ ਅਮਰਿੰਦਰ ਸਿੰਘ ਨੇ ਜੋ ਕਿਸਾਨਾਂ ਦੀ ਰਾਖੀ ਲਈ ਪੰਜਾਬ
ਵਿਧਾਨ ਸਭਾ ਵਿੱਚ 3 ਬਿਲ ਪੇਸ਼ ਕੀਤੇ ਜੋ ਕਿ ਬਹੁੱਤ ਹੀ ਸ਼ਲਾਘਾਯੌਗ ਹਨ ਇਸ
ਖੁਸ਼ੀ ਦਾ ਇਜਹਾਰ ਪੰਜਾਬ ਪ੍ਰਦੇਸ ਕਾਂਗਰਸ ਪਰਵਕਤਾ, ਪ੍ਰਧਾਨ ਜਿਲ੍ਹਾਂ ਮਹਿਲਾਂ
ਕਾਂਗਰਸ ਅਤੇ ਕੌਸਲਰ ਵਾਰਡ ਨੰਬਰ-20 ਡਾ ਜਸਲੀਨ ਸੇਠੀ ਨੇ ਲੋਕਾ ਨਾਲ ਲੱਡੂ
ਵੰਡ ਕੇ ਕੀਤਾ।
ਇਸ ਮੌਕੇ ਕੌਸਲਰ ਡਾ ਜਸਲੀਨ ਸੇਠੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ
ਜੀ ਨੇ ਵਿਧਾਨ ਸਭਾ ਵਿੱਚ ਕਿਸਾਨਾ ਦੇ ਹੱਕਾ ਵਿੱਚ ਮਤਾ ਪਾ ਕੇ ਸਾਬਤ ਕਰ
ਦਿੱਤਾ ਹੈ ਕਿ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾ ਦੀ ਹਿਟੈਸ਼ੀ ਪਾਰਟੀ ਹੈ। ਪੰਜਾਬ
ਦੇ ਕਿਸਾਨਾ ਦੀ ਰਾਖੀ ਕਰਨ ਲਈ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਜੀ ਨੇ ਜੋ 3 ਬਿਲ ਪੋਸ਼ ਕੀਤੇ ਅਤੇ ਸ਼ੇਰਦਿਲੀ ਦਿਖਾਂਦੇ ਹੋਏ
ਚਾਹੇ ਮੈਨੂੰ ਅਸਤੀਫਾ ਵੀ ਦੇਣਾ ਪਵੇ ਮੈਂ ਦੇਣ ਨੂੰ ਤਿਆਰ ਹਾਂ ਤੇ ਕਿਸਾਨਾ ਦੇ ਬਣਦੇ
ਹੱਕਾ ਦੀ ਲੜਾਈ ਲੜਣ ਲਈ ਮੇਰਾ ਅਤੇ ਮੇਰੀ ਸਰਕਾਰ ਦਾ ਪੂਰਾ ਸਹਿਯੋਗ
ਰਹੇਗਾ” ਮੈ ਇਸ ਫੈਸਲੇ ਦੀ ਸ਼ਲਾਘਾ ਕਰਦੀ ਹਾਂ। ਪੰਜਾਬ ਵਿੱਚ ਜਮਾਖੋਰਾਂ ਦੀ
ਲੁੱਟ ਖਸੁਟ ਨੂੰ ਰੋਕਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜੀ ਨੇ
ਅਹੁਦਿਆਂ ਦੀ ਪ੍ਰਵਾਹ ਨਾ ਕਰਦੇ ਹੋਏ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲਿਆ
ਅਤੇ MSP ਤੋ ਘੱਟ ਖਰੀਦ ਕਰਨ ਵਾਲੇ ਨੂੰ 3 ਸਾਲ ਦੀ ਸਜਾ ਸਲਾਘਾਯੋਗ
ਕਦਮ ਹੈ। ਕੈਪਟਨ ਅਮਰਿੰਦਰ ਸਿੰਘ ਜੀ ਦੇ ਇਨ੍ਹਾਂ ਸ਼ਲਾਘਾਯੌਗ ਫੈਸਲਿਆ ਨੂੰ
ਪੰਜਾਬ ਦੇ ਲੋਕ ਹਮੇਸ਼ਾ ਯਾਦ ਰੱਖਣਗੇ।