ਚੰਡੀਗ੍ੜ: ਪੰਜਾਬ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਕੋਰੋਨਾ ਰਿਪੋਰਟ ਪੋਜਟਿਵ ਆਈ ਹੈ । ਬੀਤੇ ਦਿਨ ਕਾਂਗੜ ਨੇ ਆਜ਼ਾਦੀ ਦਿਵਸ ਮੌਕੇ ਮਾਨਸਾ ਵਿਖੇ ਝੰਡੇ ਦੀ ਮੇਜ਼ਬਾਨੀ ਕੀਤੀ ਸੀ ਅਤੇ ਕੁਝ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਸੀ। ਕੁਝ ਦਿਨਾਂ ਤੋਂ ਕਾਂਗੜ ਦਾ ਗਲਾ ਖਰਾਬ ਸੀ ਇਸੇ ਸਬੰਧ ਵਿੱਚ ਸ਼ਨੀਵਾਰ ਨੂੰ ਉਨ੍ਹਾਂ ਦਾ ਟੈਸਟ ਹੋਇਆ ਸੀ। ਫਿਲਹਾਲ ਉਹ ਜ਼ਿਲੇ ਦੇ ਰਾਮਪੁਰਾ ਖੇਤਰ ਵਿਚ ਕਾਂਗੜ ਪਿੰਡ ਵਿਚ ਆਪਣੇ ਘਰ ਵਿਚ ਇਕੱਲੇ ਰਹਿ ਰਹੇ ਹਨ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੈ ਇਸ ਸਮੇਂ ਬਿਲਕੁਲ ਠੀਕ ਆ ਅਤੇ ਮੇਰਾ ਚੰਗਾ ਇਲਾਜ ਕੀਤਾ ਜਾ ਰਿਹਾ ਹੈ, ਇਸ ਲਈ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ”।