ਫਗਵਾੜਾ (ਸ਼ਿਵ ਕੋੜਾ) ਫਗਵਾੜਾ ਵਿਖੇ ਭਗਵਾਨ  ਵਿਸ਼ਵਕਰਮਾ ਦਿਵਸ ਦੇ ਮੌਕੇ ਤੇ ਨਤਮਸਤਕ ਹੋਣ ਲਈ ਪਹੁੰਚੇ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਮੰਦਰ ਕਮੇਟੀ ਦੇ ਪ੍ਰਧਾਨ ਬਲਵੰਤ ਧੀਮਾਨ ਅਤੇ ਕਮੇਟੀ ਦੇ ਰਮੇਸ਼ ਧੀਮਾਨ ਆਦਿ ਮੈਂਬਰਾਂ ਵੱਲੋਂ ਸਨਮਾਨਿਤ ਕਰਦੇ ਹੋਏ ਉਹਨਾ ਦੇ ਨਾਲ ਫਗਵਾੜਾ ਦੇ ਵਿਧਾਇਕ ਸਰਦਾਰ ਬਲਵਿੰਦਰ ਸਿੰਘ ਧਾਲੀਵਾਲ, ਸਰਦਾਰ ਨਵਤੇਜ ਸਿੰਘ ਚੀਮਾ ਐਮ ਐਲ ਏ ਸੁਲਤਾਨਪੁਰ ਲੋਧੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋ  ਰਮੇਸ਼ ਮਿੱਤਲ,ਚੌਧਰੀ ਸੰਤੋਖ ਸਿੰਘ,ਸਾਬਕਾ ਮੈਂਬਰ ਪਾਰਲੀਮੈਂਟ ਸ੍ਰੀਮਤੀ ਸੰਤੋਸ਼ ਚੌਧਰੀ,ਸਰਦਾਰ ਜੋਗਿੰਦਰ ਸਿੰਘ ਮਾਨ,ਸ਼੍ਰੀਮਤੀ ਬਲਵੀਰ ਰਾਣੀ ਸੋਢੀ,ਹਰਜੀਤ ਸਿੰਘ ਪਰਮਾਰ ਸ਼ਹਿਰੀ ਪ੍ਰਧਾਨ ਸੰਜੀਵ ਬੁੱਗਾ ਆਦਿ ਕਾਂਗਰਸੀ ਵਰਕਰ ਅਤੇ ਮੰਦਰ ਕਮੇਟੀ ਦੇ ਮੈਂਬਰ ਹਾਜ਼ਰ ਸਨ ! ਯਾਦ ਰਹੇ ਅੱਜ ਦੇ ਦਿਨ ਮੰਦਰ ਵਿੱਚ ਭਾਜਪਾ ਦੇ ਵਿਜੇ ਸਾਂਪਲਾ,ਮੈਂਬਰ ਪਾਰਲੀਮੈਂਟ ਸੋਮ ਪ੍ਰਕਾਸ਼ ਕੈਂਥ,ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਆਦਿ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਸਨ !