ਤਰਨ ਤਾਰਨ ਨਿਵਾਸੀ ਪੰਜਾਬ ਪੁਲਿਸ ‘ਚ ਤੈਨਾਤ ਇਕ ਏ.ਐੱਸ.ਆਈ. ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਸੰਬੰਧਿਤ ਏ.ਐੱਸ.ਆਈ. ਐੱਸ.ਐੱਸ.ਪੀ ਦਫ਼ਤਰ ਤਰਨ ਤਾਰਨ ਵਿਖੇ ਸਪੈਸ਼ਲ ਬਰਾਂਚ ‘ਚ ਤੈਨਾਤ ਸੀ ਅਤੇ ਤਿੰਨ ਦਿਨ ਪਹਿਲਾਂ ਉਸ ਨੂੰ ਤਕਲੀਫ਼ ਹੋਣ ‘ਤੇ ਪਰਿਵਾਰਕ ਮੈਂਬਰਾਂ ਨੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਦਾਖਲ ਕਰਵਾਇਆ ਸੀ ਜਿਸ ਦੀ ਬੀਤੀ ਰਾਤ ਮੌਤ ਹੋ ਗਈ ਜਦਕਿ ਉਸ ਦੇ ਸੈਂਪਲਾਂ ਦੀ ਜਾਂਚ ਦੀ ਰਿਪੋਰਟ ਸ਼ਨੀਵਾਰ ਨੂੰ ਸਵੇਰੇ ਪਾਜੀਵਿਟ ਪਾਈ ਗਈ ਹੈ। ਪੁਲਿਸ ਵਿਭਾਗੀ ਸੂਤਰਾਂ ਅਨੁਸਾਰ ਸੰਬੰਧਿਤ ਏ.ਐੱਸ.ਆਈ. ਕੁੱਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਘੱਲੂਘਾਰੇ ਦੌਰਾਨ ਸਪੈਸ਼ਲ ਡਿਊਟੀ ਤੇ ਗਿਆ ਸੀ। ਮ੍ਰਿਤਕ ਏ.ਐੱਸ.ਆਈ. ਦਾ ਸਸਕਾਰ ਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਉਸ ਦੇ ਜੱਦੀ ਪਿੰਡ ਮੁਗਲਵਾਲਾ ਨਜ਼ਦੀਕ ਪੱਟੀ ਵਿਖੇ ਕੀਤਾ ਜਾਵੇਗਾ।