ਜਲੰਧਰ :- ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਜੀ.ਐਨ.ਡੀ. ਯੂ.ਟੀ.ਏ.) ਅਤੇ ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀ.ਸੀ.ਸੀ.ਟੀ.ਯੂ.) ਦੇ ਅਹੁਦੇਦਾਰਾਂ ਦੀ ਹੰਗਾਮੀ ਮੀਟਿੰਗ  ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਫੈਡਰੇਸ਼ਨ ਆਫ ਯੂਨੀਵਰਸਿਟੀ ਅਤੇ ਕਾਲਜ ਟੀਚਰਜ਼ ਆਰਗੇਨਾਈਜ਼ੇਸ਼ਨ (ਪੀ.ਐਫ.ਯੂ.ਸੀ.ਟੀ.ਓ.) ਦੇ ਬੈਨਰ ਹੇਠ ਹੋਈ । ਸੰਗਠਨ ਨੇ ਭਾਰਤ ਸਰਕਾਰ ਦੇ 7 ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਨਾ ਕਰਨ ਵਿਰੁੱਧ ਗੁੱਸਾ ਜ਼ਾਹਰ ਕੀਤਾ। ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜੀ.ਐਨ.ਡੀ.ਯੂ ਅਤੇ ਇਸ ਨਾਲ ਸਬੰਧਤ ਕਾਲਜਾਂ ਦੇ ਸਾਰੇ ਯੂਨਿਟ ਮੈਂਬਰ ਆਪਣੀਆਂ ਮੰਗਾਂ ਸਬੰਧੀ ਕੇਡਰ ਨੂੰ ਲਾਮਬੰਦ ਕਰਨਗੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸਾਹਮਣੇ 26/02/2021 ਵਿਸ਼ਾਲ ਧਰਨਾ ਕਮ ਰੈਲੀ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਜੀ.ਐਨ.ਡੀ.ਯੂ.ਟੀ.ਏ ਦੇ ਅਹੁਦੇਦਾਰ, ਡਾ: ਲਖਵਿੰਦਰ ਸਿੰਘ, ਪ੍ਰਧਾਨ, ਡਾ: ਸੁਖਦੇਵ ਸਿੰਘ, ਮੀਤ ਪ੍ਰਧਾਨ, ਡਾ: ਐਨ ਪੀ ਐਸ ਸੈਣੀ, ਸੱਕਤਰ, ਡਾ ਬੀ ਐਸ ਬੱਲ, ਜੁਆਇੰਟ ਸੈਕਟਰੀ, ਡਾ ਦਵਿੰਦਰ ਸਿੰਘ ਸਾਬਕਾ ਪ੍ਰਧਾਨ, ਡਾ ਅਨੂਪਿੰਦਰ ਸਿੰਘ, ਖਜ਼ਾਨਚੀ, ਡਾ. ਜਤਿੰਦਰ ਕੁਮਾਰ, ਕਾਰਜਕਾਰੀ ਮੈਂਬਰ ਅਤੇ ਪੀ.ਸੀ.ਸੀ.ਟੀ.ਯੂ. ਦੇ ਮੈਂਬਰ, ਡਾ.ਬੀ.ਬੀ. ਯਾਦਵ, ਜੀ.ਐਨ.ਡੀ.ਯੂ ਦੇ ਏਰੀਆ ਸੈਕਟਰੀ, ਡਾ.ਜੀ.ਐੱਸ. ਸੇਖੋਂ, ਜ਼ਿਲ੍ਹਾ ਪ੍ਰਧਾਨ, ਡਾ. ਸੀਮਾ ਜੇਤਲੀ, ਜ਼ਿਲ੍ਹਾ ਸਕੱਤਰ, ਡਾ.ਮੁਨੀਸ਼ ਗੁਪਤਾ, ਸਕੱਤਰ, ਡੀ.ਏ.ਵੀ. ਕਾਲਜ  ਯੂਨਿਟ ਅਤੇ ਡਾ: ਅੰਜਨਾ ਬੇਦੀ, ਸਕੱਤਰ, ਬੀਬੀਕੇ ਡੀਏਵੀ ਕਾਲਜ ਵੁਮੈਨ ਯੂਨਿਟ ਮੌਜੂਦ ਸਨ।