ਅੰਮ੍ਰਿਤਸਰ/ਅਜਨਾਲਾ ,13 ਜੁਲਾਈ ( ) ਪੰਜਾਬ ਰਾਜ ਅਧਿਆਪਕ ਗਠਜੋੜ ਵਿੱਚ ਸ਼ਾਮਿਲ ਜਥੇਬੰਦੀਆਂ ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) , ਮਾਸਟਰ ਕੇਡਰ ਯੂਨੀਅਨ ਪੰਜਾਬ, ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ, ਬੀ. ਐਡ. ਅਧਿਆਪਕ ਫਰੰਟ ਪੰਜਾਬ ਅਤੇ ਟੈਟ ਪਾਸ ਈ ਟੀ ਟੀ ਅਧਿਆਪਕ ਯੂਨੀਅਨ ਪੰਜਾਬ ਨੇ ਅੱਜ ਅਜਨਾਲਾ,ਅੰਮ੍ਰਿਤਸਰ ਅਤੇ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦਾ ਪੁਤਲਾ ਫੂਕਿਆ ਗਿਆ।ਇਸ ਦੌਰਾਨ ਸੰਬੋਧਨ ਕਰਦਿਆਂ ਗਠਜੋੜ ਦੇ ਸੂਬਾਈ ਆਗੂ ਹਰਜਿੰਦਰਪਾਲ ਸਿੰਘ ਪੰਨੂੰ, ਗੁਰਪ੍ਰੀਤ ਸਿੰਘ ਰਿਆੜ,ਗੁਰਿੰਦਰ ਸਿੰਘ ਘੁੱਕੇਵਾਲੀ , ਚਰਨਜੀਤ ਸਿੰਘ ਵਿਛੋਆ, ਸਤਬੀਰ ਸਿੰਘ ਬੋਪਾਰਾਏ, ਪ੍ਰਭਜਿੰਦਰ ਸਿੰਘ ਨੇ ਕਿਹਾ ਕਿ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਾਉਣ, 2011 ਵਿੱਚ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਅਧਿਆਪਕਾਂ ਦੇ ਪੇ- ਸਕੇਲਾਂ ਨੂੰ ਹੁਣ ਦੀ ਸਰਕਾਰ ਵਲੋਂ ਦਿੱਤੇ 2:25 ਗੁਣਾਕ ਨੂੰ ਨਾ ਮੰਜੂਰ ਕਰਦਿਆਂ ਸਾਰੇ ਮੁਲਾਜ਼ਮਾਂ ਦੀ ਮੰਗ ਅਨੁਸਾਰ 3.01 ਦੇ ਗੁਣਾਂਕ ਨਾਲ ਵਾਧਾ ਕਰਵਾਉਣ , ਕਟੌਤੀ ਕੀਤੇ ਭੱਤੇ ਅਤੇ ਬਾਰਡਰ ਭੱਤਾ ਬਹਾਲ ਕਰਵਾਉਣ , ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ,ਕੱਚੇ ਅਧਿਆਪਕ ਸਾਥੀਆਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਅੱਜ ਗਠਜੋੜ ਵਲੋਂ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ ਗਏ ਹਨ।ਅਧਿਆਪਕ ਆਗੂਆਂ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਮੁਲਾਜ਼ਮ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬੜੀ ਬੇਸਬਰੀ ਨਾਲ ਪੇ-ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰ ਰਹੇ ਸਨ ਪਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਕਿਉਂਕਿ ਇਸ ਰਿਪੋਰਟ ਨਾਲ ਕਿਸੇ ਵੀ ਮੁਲਾਜ਼ਮ ਨੂੰ ਕੋਈ ਲਾਭ ਨਹੀਂ ਹੋਵੇਗਾ। ਗਠਜੋੜ ਦੇ ਆਗੂਆਂ ਨੇ ਕਿਹਾ ਕਿ 21 ਜੁਲਾਈ ਨੂੰ ਰੱਖੇ ਮੁਹਾਲੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨੂੰ ਰੋਸ ਮਾਰਚ ਕਰਨ ਤੋਂ ਬਾਅਦ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਅਧਿਆਪਕ ਆਗੂਆਂ ਨੇ ਕਿਹਾ ਕਿ ਪੇ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਾਉਣ, 2011 ਵਿੱਚ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਅਧਿਆਪਕਾਂ ਦੇ ਪੇ- ਸਕੇਲਾਂ ਨੂੰ ਹੁਣ ਦੀ ਸਰਕਾਰ ਵਲੋਂ ਦਿੱਤੇ 2:25 ਗੁਣਾਕ ਨੂੰ ਨਾ ਮੰਜੂਰ ਕਰਦਿਆਂ ਸਾਰੇ ਮੁਲਾਜ਼ਮਾਂ ਦੀ ਮੰਗ ਅਨੁਸਾਰ 3.01 ਦੇ ਗੁਣਾਂਕ ਨਾਲ ਵਾਧਾ ਕਰਵਾਉਣ , ਕਟੌਤੀ ਕੀਤੇ ਭੱਤੇ ਅਤੇ ਬਾਰਡਰ ਭੱਤਾ ਬਹਾਲ ਕਰਵਾਉਣ , ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ,ਕੱਚੇ ਅਧਿਆਪਕ ਸਾਥੀਆਂ ਨੂੰ ਬਿਨਾਂ ਸ਼ਰਤ ਪੱਕੇ ਕਰਵਾਉਣ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਵਿੱਚ ਅੱਜ ਗਠਜੋੜ ਵਲੋਂ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਦੇ ਪੁਤਲੇ ਸਾੜੇ ਗਏ ਹਨ।
ਅਧਿਆਪਕ ਆਗੂਆਂ ਨੇ ਕਿਹਾ ਕਿ ਪਿਛਲੇ 5 ਸਾਲਾਂ ਤੋਂ ਪੰਜਾਬ ਦੇ ਮੁਲਾਜ਼ਮ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਬੜੀ ਬੇਸਬਰੀ ਨਾਲ ਪੇ-ਕਮਿਸ਼ਨ ਦੀ ਰਿਪੋਰਟ ਦੀ ਉਡੀਕ ਕਰ ਰਹੇ ਸਨ ਪਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਨਾਲ ਕੋਝਾ ਮਜ਼ਾਕ ਕੀਤਾ ਹੈ, ਕਿਉਂਕਿ ਇਸ ਰਿਪੋਰਟ ਨਾਲ ਕਿਸੇ ਵੀ ਮੁਲਾਜ਼ਮ ਨੂੰ ਕੋਈ ਲਾਭ ਨਹੀਂ ਹੋਵੇਗਾ। ਗਠਜੋੜ ਦੇ ਆਗੂਆਂ ਨੇ ਕਿਹਾ ਕਿ 21 ਜੁਲਾਈ ਨੂੰ ਰੱਖੇ ਮੁਹਾਲੀ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨੂੰ ਰੋਸ ਮਾਰਚ ਕਰਨ ਤੋਂ ਬਾਅਦ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜਿੰਮੇਵਾਰ ਪੰਜਾਬ ਸਰਕਾਰ ਹੋਵੇਗੀ।ਇਸ ਮੌਕੇ ਨਵਦੀਪ ਸਿੰਘ,ਪਰਮਬੀਰ ਸਿੰਘ ਰੋਖੇ, ਗੁਰਪ੍ਰੀਤ ਸਿੰਘ ਥਿੰਦ,ਸੁਖਜਿੰਦਰ ਸਿੰਘ ਹੇਰ,ਸੁਖਦੇਵ ਵੇਰਕਾ,ਤੇਜਇੰਦਰਪਾਲ ਸਿੰਘ ਮਾਨ, ਜਤਿੰਦਰਪਾਲ ਸਿੰਘ ਰੰਧਾਵਾ,ਸਰਬਜੋਤ ਸਿੰਘ ਵਿਛੋਆ, ਲਖਵਿੰਦਰ ਸਿੰਘ ਸੰਗੂਆਣਾ, ਗੁਰਲਾਲ ਸਿੰਘ,ਮਲਕੀਤ ਸਿੰਘ ਭੁੱਲਰ, ਪ੍ਰਮੋਦ ਸਿੰਘ, ਮਨੀਸ਼ ਸਲਹੋਤਰਾ, ਬਰਿੰਦਰ ਸਿੰਘ, ਮਨਜਿੰਦਰ ਸਿੰਘ, ਤਜਿੰਦਰ ਸਿੰਘ, ਰਣਜੀਤ ਸਿੰਘ ਰਾਣਾ, ਗੁਰਮੇਜ ਸਿੰਘ ਕਲੇਰ ,ਦਲਜੀਤ ਸਿੰਘ ਸੁਧਾਰ ,ਕਰਮ ਸਿੰਘ ਰਿਆੜ, ਸੁਖਦੇਵ ਸਿੰਘ ਢਿੱਲੋਂ, ਯਾਦਮਨਿੰਦਰ ਸਿੰਘ ਧਾਰੀਵਾਲ, ਲਖਵਿੰਦਰ ਸਿੰਘ ਦਹੂਰੀਆ, ਸਤਬੀਰ ਸਿੰਘ ਕਾਹਲੋਂ, ਰੁਪਿੰਦਰ ਸਿੰਘ ਰਵੀ, ਸੁਖਵਿੰਦਰ ਸਿੰਘ ਤੇੜੀ, ਰਾਜਪਾਲ ਸਿੰਘ ਉੱਪਲ, ਰਜਿੰਦਰ ਸਿੰਘ ਰਾਜਾਸਾਂਸੀ,ਮਨਜਿੰਦਰ ਸਿੰਘ, ਇੰਦਰਪਾਲ ਸਿੰਘ ਬੋਹਲੀਆ, ਕੰਵਲਜੀਤ ਰੋਖੇ, ਸੰਜੀਤ ਸਿੰਘ,ਨਵਜੋਤ ਸਿੰਘ ਲਾਡਾ, ਅੰਮ੍ਰਿਤਪਾਲ ਸਿੰਘ ਮਾਹਲ, ਸਤਪਾਲ ਸਿੰਘ, ਜਸਵਿੰਦਰਪਾਲ ਸਿੰਘ ਚਮਿਆਰੀ , ਨਵਦੀਪ ਸਿੰਘ ਬੱਲੜਵਾਲ, ਬਿਕਰਮ ਸਿੰਘ ਮਟੀਆ, ਹਰਿੰਦਰ ਸਿੰਘ ਸੰਧੂ, ਮੇਜਰ ਸਿੰਘ ਜਾਫਰਕੋਟ ,ਜਸਬੀਰ ਸਿੰਘ, ਤਨਵੀਰ ਸਿੰਘ, ਨਰੇਸ਼ ਕੁਮਾਰ, ਅਜੇ ਡੋਗਰਾ,ਅਰਵਿੰਦ ਕੁਮਾਰ, ਸਰਬਜੀਤ ਕੁਮਾਰ, ਨਰੇਸ਼ ਕੁਮਾਰ, ਗੁਲਸ਼ਨ ਕੁਮਾਰ, ਰਾਜਨ, ਰਣਦੀਪ, ਯੁੱਧਵੀਰ, ਸੰਜੇ,ਬੰਟੀ, ਸੰਜੀਵ ਭਸੀਨ,ਮਨਦੀਪ ਸਿੰਘ ਆਦਿ ਵੀ ਮੌਜੂਦ ਸਨ।