ਪਟਿਆਲਾੑ :- ਸ਼੍ਰੋਮਣੀ ਸ਼ਹੀਦ ਭਾਈ ਮਨੀ ਸਿੰਘ ਇੰਟਨੈਸ਼ਨਲ ਮਿਸ਼ਨ ਅਤੇ ਟਰੱਸਟ ਦੇ ਮੁੱਖ ਸੇਵਾਦਾਰ ਭਾਈ ਦਲੀਪ ਸਿੰਘ ਬਿੱਕਰ ਨੇ ਕਿਹਾ ਹੈ ਕਿ ਪੰਜਾਬ ਅੰਦਰ ਰਾਜਪੂਤ ਭਾਈਚਾਰੇ ਨਾਲ ਵਿਤਕਰਾ ਹੁੰਦਾ ਆ ਰਿਹਾ ਹੈ ਅਤੇ ਹੁਣ ਵੀ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੋਂ ਤੱਕ ਵਿਤਕਰਾ ਹੋ ਰਿਹਾ ਹੈ ਕਿ ਰਾਜਪੂਤ ਭਾਈਚਾਰੇ ਨਾਲ ਸਬੰਧਤ ਸ਼ਹੀਦਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ। ਇਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਗੁਰਦੁਆਰਾ ਸ਼ਹੀਦ ਬਾਬਾ ਮਿਤ ਸਿੰਘ ਜੀ ਅਲੀ ਮਾਜ਼ਰਾ ਸੰਬੂ ਵਿਖੇ ਹੋਈ ਮੀਟਿੰਗ ਕਰਕੇ ਬੋਲਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿੱਚ ਜਾਤ ਪਾਤ ਲਈ ਕੋਈ ਥਾਂ ਨਹੀਂ ਪਰ ਅਫਸੋਸ ਕਿ ਇੱਥੇ ਇੱਕ ਜਾਤੀ ਵਿਸ਼ੇਸ਼ ਨੇ ਸਿੱਖ ਧਰਮ ਉੱਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਰਾਜਪੂਤ ਭਾਈਚਾਰੇ ਨੂੰ ਬਿਲਕੁੱਲ ਅਣਗੌਲਿਆਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਸੀਂ ਇੱਕ ਮੁਹਿੰਮ ਮਿਸ਼ਨ ਵੱਲੋਂ ਚਲਾ ਰਹੇ ਹਾਂ ਕਿ ਰਾਜਪੂਤ ਭਾਈਚਾਰੇ ਦੇ ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਉਹ ਉਸ ਭਾਈਚਾਰੇ ਨਾਲ ਸਬੰਧਤ ਹਨ ਜਿਸਦਾ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਹੋਇਆ ਹੈ ਅਤੇ ਭਾਈ ਮਨੀ ਸਿੰਘ ਜੀ ਵਰਗੇ ਮਹਾਨ ਸ਼ਹੀਦ ਇਸ ਭਾਈਚਾਰੇ ਨਾਲ ਸਬੰਧਤ ਹਨ ਜਿਨ੍ਹਾਂ ਨੇ ਸਿੱਖ ਕੌਮ ਦੀ ਆਨ ਬਾਨ ਅਤੇ ਸ਼ਾਨ ਲਈ ਬੰਦ ਬੰਦ ਕਟਵਾ ਕੇ ਸ਼ਹਾਦਤ ਪ੍ਰਾਪਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਮਨਾਂ ਨੂੰ ਉਸ ਵੇਲੇ ਬਹੁਤ ਠੇਸ ਪਹੁੰਚਦੀ ਹੈ ਜਦੋਂ ਇਹ ਮਹਿਸੂਸ ਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਾਜਪੂਤ ਭਾਈਚਾਰੇ ਦੇ ਸ਼ਹੀਦਾਂ ਨੂੰ ਵਿਸਾਰੀ ਬੈਠੀ ਹੈ। ਭਾਈ ਦਲੀਪ ਸਿੰਘ ਬਿੱਕਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਨਾ ਤਾਂ ਜਨਮ ਦਿਹਾੜੇ ਦੀ ਸਹੀ ਤਰੀਕ ਹੈ ਅਤੇ ਨਾ ਹੀ ਸ਼ਹੀਦੀ ਦਿਹਾੜੇ ਦੀ। ਸਿੱਖ ਕੌਮ ਲਈ ਕੁਰਬਾਨੀਆਂ ਦੇਣ ਵਾਲੇ ਭਾਈਚਾਰੇ ਨੂੰ ਅਤੇ ਇਸ ਭਾਈਚਾਰੇ ਦੇ ਸ਼ਹੀਦਾਂ ਨੂੰ ਅਣਗੌਲਿਆਂ ਕੀਤਾ ਜਾਣਾ । ਬਹੁਤ ਦੁੱਖ ਦੀ ਗੱਲ ਹੈ। ਭਾਈ ਦਲੀਪ ਸਿੰਘ ਬਿੱਕਰ ਨੇ ਇਸ ਮੌਕੇ ਤੇ ਭਾਈ ਮਨੀ ਸਿੰਘ ਮਿਸ਼ਨ ਰਾਜਪੂਤ ਭਾਈਚਾਰੇ ਦੀ ਕਮੇਟੀ ਦਾ ਗਠਨ ਮਤਾ ਪਾਸ ਕਰਕੇ ਇਕ ਯੂਥ ਵਿੰਗ ਦਾ ਸੈਲ ਹੋਂਦ ਵਿੱਚ ਲਿਆਂਦਾ ਜੋ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਟ ਅਤੇ ਟਰੱਸਟ ਰਜਿ। ਦੀ ਰਹਿਨੁਮਾਈ ਹੇਠ ਪੰਜਾਬ ਵਿੱਚ ਵੱਖ ਵੱਖ ਜਿਲਿਆ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰੇਗਾ। ਨੌਜਵਾਨਾਂ ਨੂੰ ਨਸ਼ੇ ਤੋਂ ਮੁਕਤ ਕਰਵਾਏਗਾ ਤੇ ਸ਼ਹੀਦਾਂ ਸਿੰਘਾਂ ਦੀ ਜੀਵਨੀ ਤੋਂ ਜਾਣੂ ਕਰਵਾਏਗਾ। ਇਸ ਮੌਕੇ ਤੇ ਗੁਰਜੀਤ ਸਿੰਘ ਮੋਨੂੰ ਰਾਜਪੁਰਾ ਨੂੰ ਪੰਜਾਬ ਦਾ ਯੂਥ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਗੁਰਜੀਤ ਸਿੰਘ ਮੋਨੂੰ ਨੇ ਸ਼ਹੀਦਾਂ ਦੇ ਅਸਥਾਨ ਤੋਂ ਪ੍ਰਣ ਕੀਤਾ ਕਿ ਮੈਂ ਨੌਜਵਾਨਾਂ ਨੂੰ ਲਾਮਬੰਦ ਕਰਾਂਗਾ ਤੇ ਸ਼ਹੀਦਾਂ ਦੇ ਲੜ ਲਾਵਾਂਗਾ ਤੇ ਭਾਈ ਮਨੀ ਸਿੰਘ ਦਾ ਪ੍ਰਚਾਰ ਤੇ ਪ੍ਰਸਾਰ ਵੱਖ ਵੱਖ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਵਿੱਚ ਨੌਜਵਾਨਾਂ ਨੂੰ ਲਾਮਬੰਦ ਕਰਾਂਗਾ।ਜੋ ਮੇਰੇ ਵਿੱਚ ਘਾਟਾਂ ਹਨ ਮੈਂ ਪੂਰੀਆਂ ਕਰਾਂਗਾ। ਇਸ ਮੌਕੇ ਤੇ ਭਾਈ ਮਨੀ ਸਿੰਘ ਇੰਟਰਨੈਸ਼ਨਲ ਮਿਸ਼ਨ ਦੇ ਸੀਨੀਅਰ ਆਗੂ ਜੱਥੇਦਾਰ ਸੁੱਚਾ ਸਿੰਘ ਅਲੀ ਮਾਜਰਾ ਪ੍ਰਕਾਸ਼ ਸਿੰਘ, ਆਲਮਪੁਰ ਤੇ ਹਰਜਿੰਦਰ ਸਿੰਘ ਜਿੰਦਾ, ਪ੍ਰਚਾਰ ਸਕੱਤਰ ਜਗਜੀਤ ਸਿੰਘ, ਬਲਦੇਵ ਸਿੰਘ ਭੂਰੀ ਮਾਜਰਾ, ਹਰਵਿੰਦਰ ਸਿੰਘ ਮੰਗਾ ਅਲੀਪੁਰ, ਜੱਜ ਸਿੰਘ ਖਰਾਜਪੁਰਾ, ਸੋਨੂੰ ਪਵਾਰ ਚਮਾੜੂ, ਪ੍ਰਗਟ ਸਿੰਘ ਸ਼ਬੀ, ।ਲਾਲ ਸਿੰਘ ਅਲੀਪੁਰ, ਮੰਗਾ ਸਿੰਘ ਅਲੀਪੁਰ, ਬਲਵਿੰਦਰ ਸਿੰਘ ਲੱਕੀ, ਪੰਚ ਕਰਨੈਲ ਸਿੰਘ ਅਲੀਪੁਰ, ਜਸਪਾਲ ਸਿੰਘ ਪਾਲੀ ਕੌਹਲੀ, ਦਰਸ਼ਨ ਸਿੰਘ ਘੱਘਰ ਸਰਾਂ, । ਕਸਮੀਰ ਸਿੰਘ, ਗੁਰਨਾਮ ਸਿੰਘ ਕੁੱਕੂ ਅਲੀਪੁਰ ਡਾਰੀਆਂ ਆਦਿ ਮੀਟਿੰਗ ਦਾ ਆਯੋਜਨ ਇਨ੍ਹਾਂ ਪੰਤਵੰਤਿਆਂ ਨੇ ਕਰਾਇਆ।