ਫਗਵਾੜਾ 10 ਸਤੰਬਰ (ਸ਼ਿਵ ਕੋੜਾ) ਜਿਲਾ ਰਜਗਾਰ ਅਫਸਰ ਕਪੂਰਥਲਾ ਸ੍ਰੀਮਤੀ ਨੀਲਮ ਮਹੇ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਅੱਜ ਜਿਲਾ ਰਜਗਾਰ ਅਤੇ ਕਾਰੋਬਾਰ ਬਿਉਰੋ ਕਪੂਰਥਲਾ ਵਲੋਂ ਪਲੇਸਮੈਂਟ ਅਧਿਕਾਰੀ ਅਮਿਤ ਕੁਮਾਰ ਦੀ ਅਗਵਾਈ ਹੇਠ ਫਗਵਾੜਾ ਵਿਖੇ ਪੰਜਾਬ ਸਰਕਾਰ ਦੇ ਘਰ-ਘਰ ਰੁਜਗਾਰ ਮਿਸ਼ਨ ਤਹਿਤ ਪਲੇਸਮੈਂਟ ਕੈਂਪ ਲਗਾਇਆ ਗਿਆ। ਕੋਵਿਡ-19 ਦੇ ਮੱਦੇਨਜਰ ਟਾਊਨ ਰੁਜਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਦਫਤਰ ਗੁਰੂ ਹਰਗੋਬਿੰਦ ਨਗਰ ਫਗਵਾੜਾ ਵਿਖੇ ਆਯੋਜਿਤ ਕੈਂਪ ਦੌਰਾਨ ਤਿੰਨ ਨਿਯੋਜਕਾਂ ਐਸ.ਬੀ.ਆਈ. ਲਾਈਫ ਇੰਸ਼ੋਰੈਂਸ ਫਗਵਾੜਾ, ਨਾਜ ਹੈਲਥ ਕੇਅਰ ਫਗਵਾੜਾ ਅਤੇ ਐਨ.ਆਈ.ਆਈ.ਟੀ. ਨਵੀਂ ਦਿੱਲੀ ਦੇ ਨੁਮਾਇੰਦੇ ਸ਼ਾਮਲ ਹੋਏ। ਇਸ ਕੈਂਪ ਦੌਰਾਨ ਐਸ.ਬੀ.ਆਈ. ਲਾਈਫ ਅਤੇ ਨਾਜ ਹੈਲਥ ਕੇਅਰ ਵਲੋਂ 12ਵੀਂ ਅਤੇ ਗ੍ਰੈਜੁਏਸ਼ਨ ਪਾਸ 53 ਪ੍ਰਾਰਥੀਆਂ ਦੀ ਫਿਜੀਕਲ ਇੰਟਰਵਿਉ ਕੀਤੀ ਗਈ। ਜਦਕਿ ਐਨ.ਆਈ.ਆਈ.ਟੀ. ਨਵੀਂ ਦਿੱਲੀ ਵਲੋਂ ਗ੍ਰੈਜੂਏਸ਼ਨ ਪਾਸ 25 ਪ੍ਰਾਰਥੀਆਂ ਦੀ ਵਰਚੁਅਲ ਇੰਟਰਵਿਉ ਕੀਤੀ ਗਈ। ਪਲੇਸਮੈਂਟ ਕੈਂਪ ਦੌਰਾਨ 31 ਪ੍ਰਾਰਥੀਆਂ ਨੂੰ ਸ਼ਾਰਟ ਲਿਸਟ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਪਲੇਸਮੈਂਟ ਅਫਸਰ ਅਮਿਤ ਕੁਮਾਰ ਨੇ ਦੱਸਿਆ ਕਿ ਪੜੇ ਲਿਖੇ ਨੌਜਵਾਨਾ ਨੂੰ ਰੁਜਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਇਸ ਕੈਂਪ ਦਾ ਮੁੱਖ ਉਦੇਸ਼ ਹੈ ਕਿਉਂਕਿ ਕੋਵਿਡ-19 ਕੋਰੋਨਾ ਮਹਾਮਾਰੀ ਦਾ ਰੁਜਗਾਰ ਉਪਰ ਬਹੁਤ ਮਾੜਾ ਅਸਰ ਹੋਇਆ ਹੈ। ਉਹਨਾਂ ਤਿੰਨਾਂ ਨਿਯੋਜਕਾਂ ਦੇ ਅਧਿਕਾਰੀਆਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਆਈ.ਕੇ. ਸ਼ਰਮਾ ਅਤੇ ਗੁਰਸੇਵਕ ਸਿੰਘ ਆਦਿ ਵੀ ਹਾਜਰ ਸਨ