ਅਾਦਮਪੁਰ, 6ਅਕਤੂਬਰ — ਪਿੰਡ ਪੰਡੋਰੀ ਨਿੱਝਰਾਂ ਦੇ ਕੈਨੇਡਾ ਨਿਵਾਸੀ ਲਖਵੀਰ ਸਿੰਘ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿੱਝਰਾਂ ਨੂੰ 51000 ਰੁਪਏ ਦਾਨ ਵਜੌਂ ਦਿੱਤੇ ਗਏ ਤਾਂ ਜੋ ਸਕੂਲ ਵਿੱਚ ਹੋਰ ਵਿਕਾਸ ਕਾਰਜ ਕੀਤੇ ਜਾ ਸਕਣ I ਇਸ ਸਹਿਯੋਗ ਲਈ ਪਿ੍ੰਸੀਪਲ ਰਾਜ ਰਾਣੀ, ਸਮੂਹ ਪੰਚਾਇਤ ,ਪਸਵਕ ਕਮੇਾਟੀ ਅਤੇ ਸਟਾਫ ਵਲੌਂ ਲਖਵੀਰ ਸਿੰਘ ਕੈਲਗਰੀ ਨਿਵਾਸੀ ਦਾ ਧੰਨਵਾਦ ਕੀਤਾ ਗਿਅਾ I ਪਿ੍ੰਸੀਪਲ ਮੈਡਮ ਵਲੌਂ ਦੱਸਿਅਾ ਗਿਅਾ ਕਿ ਪਹਿਲਾਂ ਵੀ ਦਾਨੀ ਸ਼ਖਸ਼ੀਅਤਾਂ ਤੇ ਸਟਾਫ ਦੇ ਸਹਿਯੋਗ ਨਾਲ ਸਕੂਲ਼ ਬਿਲਡਿੰਗ ਨੂੰ ਰੰਗ ਰੋਗਨ ਕਰਵਾਇਅਾ ਗਿਅਾ ਸੀ ਤੇ ਸਕੂਲ ਦੀ ਦਿੱਖ ਸੁਧਾਰਨ ਲਈ ਲਗਾਤਾਰ ਵਿਕਾਸ ਕਾਰਜ ਜਾਰੀ ਹਨ I ਪੰਚਾਇਤ, ਪਸਵਕ ਤੇ ਪਿੰਡ ਵਾਸੀਅਾਂ ਵਲੌਂ ਪੂਰਨ ਸਹਿਯੋਗ ਮਿਲ ਰਿਹਾ ਹੈ I ਏਸ ਮੌਕੇ ਪਰਮਜੀਤ ਸਿੰਘ ਵਲੋਂ ਸਕੂਲ ਵਿੱਚ ਟੁੱਲੂ ਪੰਪ ਲਈ 8 ਹਜਾਰ ਰੁਪਏ ਦਾਨ ਵਜੌਂ ਦਿੱਤੇ ਤੇ ਸਕੂਲ ਵਲੋਂ ੳੁਹਨਾਂ ਦਾ ਧੰਨਵਾਦ ਕੀਤਾ ਗਿਅਾ I