ਫਗਵਾੜਾ 30 ਜੁਲਾਈ (ਸ਼ਿਵ ਕੋੜਾ) :ਫਗਵਾੜਾ ਇਨਵਾਇਰਨਮੈਂਟ ਐਸੋਸੀਏਸ਼ਨ ਵਲੋਂ ਪ੍ਰਧਾਨ ਕੁਲਦੀਪ ਸਰਦਾਨਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਣ ਮਹਾਉਤਸਵ ਕਮਲਾ ਨਹਿਰੂ ਕਾਲਜ ਦੇ ਸਹਿਯੋਗ ਨਾਲ ਮਨਾਇਆ ਗਿਆ। ਜਿਸਦਾ ਸ਼ੁੱਭ ਆਰੰਭ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਵਲੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕਰਵਾਇਆ ਗਿਆ। ਉਹਨਾਂ ਦੇ ਨਾਲ ਐਸ.ਪੀ. ਫਗਵਾੜਾ ਸਰਬਜੀਤ ਸਿੰਘ ਬਾਹੀਆ, ਧੀਰਜ ਸਰਦਾਨਾ ਪ੍ਰਧਾਨ ਕਾਲਜ ਪ੍ਰਬੰਧਕ ਕਮੇਟੀ ਅਤੇ ਪੰਕਜ ਸਰਦਾਨਾ ਪ੍ਰਧਾਨ ਕਮਲਾ ਨਹਿਰੂ ਸਕੂਲ ਪ੍ਰਬੰਧਕ ਕਮੇਟੀ ਵੀ ਉਚੇਰੇ ਤੌਰ ਤੇ ਸ਼ਾਮਲ ਹੋਏ। ਮੁੱਖ ਮਹਿਮਾਨ ਅਤੇ ਪਤਵੰਤਿਆਂ ਵਲੋਂ ਕਾਲਜ ਦੇ ਵਿਹੜੇ ਵਿਚ ਬੂਟੇ ਲਗਾਏ ਗਏ। ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਵਣ ਮਹਾਉਤਸਵ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਵਿਨੀਤਾ ਪ੍ਰੋਫੈਸਰ ਦਿੱਲੀ ਯੁਨੀਵਰਸਿਟੀ ਨੇ ਪਾਵਰ ਪੁਆਇੰਟ ਰਾਹੀਂ ਜੰਗਲਾਂ ਦੇ ਮਹੱਤਵ ਬਾਰੇ ਚਾਨਣਾ ਪਾਇਆ। ਕਾਲਜ ਦੀਆਂ ਵਿਦਿਆਰਥਣਾਂ ਵਲੋਂ ਵਣ ਮਹਾਉਤਸਵ ਤੋਂ ਇਲਾਵਾ ਤੀਆਂ ਦੇ ਤਿਓਹਾਰ ਨਾਲ ਸਬੰਧਤ ਖੂਬਸੂਰਤ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਮਾਂ ਅੰਬੇ ਸਕੂਲ ਭਾਣੋਕੀ ਦੀਆਂ ਵਿਦਿਆਰਥਣਾਂ ਨੇ ਵੀ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਪੇਸ਼ਕਾਰੀਆਂ ਦਿੱਤੀਆਂ। ਪੀਂਘਾ ਝੂਟਣ, ਰੰਗ ਵਿਰੰਗੀਆਂ ਚੂੜੀਆਂ ਚੜਾਉਣ ਤੇ ਮਹਿਮਾਨਾ ਲਈ ਖੀਰ ਤੇ ਮਾਲ ਪੂੜੇ ਦਾ ਖਾਸ ਪ੍ਰਬੰਧ ਕੀਤਾ ਗਿਆ ਸੀ। ਮਲਕੀਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਵਣ ਵਿਭਾਗ ਵਲੋਂ ਕਰੀਬ ਪੰਜ ਸੌ ਬੂਟੇ ਭੇਂਟ ਕੀਤੇ ਗਏ। ਐਨ.ਐਸ.ਐਸ. ਕਾਰਕੁੰਨਾ ਵਲੋਂ ਬੂਟਿਆਂ ਦਾ ਪ੍ਰਸਾਦ ਵੰਡਿਆ ਗਿਆ। ਵਣ ਰੇਂਜ ਅਫਸਰ ਹਰਗੁਰਨੇਕ ਸਿੰਘ ਰੰਧਾਵਾ ਅਤੇ ਤੀਰਥ ਸਿੰਘ ਵਲੋਂ ਲੋਕਾਂ ਨੂੰ ਬੂਟੇ ਲਗਾਉਣ ਲਈ ਪ੍ਰੇਰਿਆ ਗਿਆ। ਐਚ.ਡੀ.ਐਫ.ਸੀ. ਬੈਂਕ ਦੇ ਸਟੇਟ ਹੈਡ ਪਰਮਿੰਦਰ ਸਿੰਘ ਭਸੀਨ, ਸਰਕਲ ਹੈਡ ਜਤਿੰਦਰ ਪਾਲ ਸਿੰਘ ਅਤੇ ਮਿਸ ਹਰਿੰਦਰ ਸੈਣੀ ਬੈਂਕ ਹੈਡ ਨੇ ਬੂਟੇ ਲਗਾਉਣ ਦੀ ਮੁਹਿਮ ‘ਚ ਹਰ ਸੰਭਵ ਸਹਿਯੋਗ ਦਾ ਵਾਅਦਾ ਕੀਤਾ। ਮੁੱਖ ਮਹਿਮਾਨ ਬਲਵਿੰਦਰ ਸਿੰਘ ਧਾਲੀਵਾਲ ਨੇ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਬੰਧਕਾਂ ਵਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਅਖੀਰ ਵਿਚ ਪਿ੍ਰੰਸੀਪਲ ਸਵਿੰਦਰ ਪਾਲ ਨੇ ਸਮੂਹ ਹਾਜਰੀਨ ਦਾ ਪਹੁੰਚਣ ਲਈ ਧੰਨਵਾਦ ਕੀਤਾ। ਇਸ ਮੌਕੇ ਤਾਰਾ ਚੰਦ ਚੁੰਬਰ, ਵਿਸ਼ਵਾ ਮਿੱਤਰ ਸ਼ਰਮਾ, ਕ੍ਰਿਸ਼ਨ ਕੁਮਾਰ, ਸ੍ਰੀਮਤੀ ਪਿ੍ਰਤਪਾਲ ਕੌਰ ਤੁਲੀ, ਐਸ.ਸੀ. ਚਾਵਲਾ, ਸੁਰਿੰਦਰ ਚਾਵਲਾ, ਟੀ.ਡੀ. ਚਾਵਲਾ, ਹਰਵਿੰਦਰ ਸਿੰਘ, ਰੂਪ ਲਾਲ, ਸੁਰਿੰਦਰ ਪਾਲ, ਸੁਧੀਰ ਸ਼ਰਮਾ, ਰਾਮ ਲੁਭਾਇਆ, ਗੁਰਪ੍ਰੀਤ ਸਿੰਘ ਸੈਣੀ, ਕੁਲਦੀਪ ਦੁੱਗਲ, ਵਿਪਨ ਜੈਨ, ਐਡਵੋਕੇਟ ਐਸ.ਐਲ. ਵਿਰਦੀ, ਮੋਹਨੀ ਨਰੂਲਾ, ਗੁਰਦੀਪ ਕੰਗ, ਰਮਨ ਨਹਿਰਾ, ਅਸ਼ੋਕ ਮਹਿਰਾ, ਰਮੇਸ਼ ਜੈਨ, ਬਿ੍ਰਜ ਮੋਹਨ, ਰਾਮ ਰਤਨ ਵਾਲੀਆ, ਨਵਦੀਪ ਸਿੰਘ ਬੇਦੀ, ਬੂਟਾ ਸਿੰਘ ਆਦਿ ਹਾਜਰ ਸਨ।